ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਜੂਨ
ਇਥੋਂ ਦੀ ਸੈਕਟਰ-17 ਦੀ ਮਲਟੀਲੈਵਲ ਪਾਰਕਿੰਗ ਵਿੱਚ ਡਿਜੀਟਲ ਭੁਗਤਾਨ ਦੀ ਸਹੂਲਤ ਦਿੱਤੀ ਗਈ ਹੈ। ਇਸ ਪਾਰਕਿੰਗ ਨੂੰ ਬੂਮ ਬੈਰੀਅਰ, ਡਿਸਪਲੇਅ ਮਸ਼ੀਨ ਸਣੇ ਹੋਰਨਾਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਪਾਰਕਿੰਗ ਵਿੱਚ ਤਾਇਨਾਤ ਸਟਾਫ਼ ਨੂੰ ਵਰਦੀਆਂ ਵੀ ਦਿੱਤੀਆਂ ਹਨ ਤੇ ਸਟਾਫ ਲਈ ਵਾਕੀ-ਟਾਕੀਜ਼ ਵੀ ਖਰੀਦੇ ਜਾਣਗੇ। ਇਸ ਨਾਲ ਪਾਰਕਿੰਗ ਸਟਾਫ਼ ਆਪਸ ਵਿੱਚ ਵਧੀਆ ਤਾਲਮੇਲ ਕਰ ਸਕੇਗਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸੈਕਟਰ-35 ਦੀ ਪਾਰਕਿੰਗ ਦਾ ਵੀ ਆਧੁਨਿਕਰਨ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਸਾਲ 2016 ਵਿੱਚ 48 ਕਰੋੜ ਰੁਪਏ ਦੀ ਲਾਗਤ ਨਾਲ ਸੈਕਟਰ -17 ਵਿੱਚ ਮਲਟੀਲੈਵਲ ਪਾਰਕਿੰਗ ਉਸਾਰੀ ਸੀ।