ਦਰਸ਼ਨ ਸਿੰਘ ਸੋਢੀ
ਮੁਹਾਲੀ, 8 ਸਤੰਬਰ
ਅਕਾਈ ਹਸਪਤਾਲ ਲੁਧਿਆਣਾ ਨੇ ਅੱਜ ਸ਼ੈਲਬੀ ਹਸਪਤਾਲ ਮੁਹਾਲੀ ਵਿੱਚ ਗੁਰਦਿਆਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਨੈਫਰੋਲੋਜੀ, ਡਾਇਲਸਿਸ ਅਤੇ ਟ੍ਰਾਂਸਪਲਾਂਟ ਓਪੀਡੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਾਲ ਅਕਾਈ ਹਸਪਤਾਲ ਦੇ ਚੇਅਰਮੈਨ ਪ੍ਰਸਿੱਧ ਯੂਰੋਲਾਜਿਸਟ ਅਤੇ ਟ੍ਰਾਂਸਪਲਾਂਟ ਸਰਜਨ ਡਾ. ਬੀਐੱਸ ਔਲਖ ਅਤੇ ਡਾਇਰੈਕਟਰ ਨੇਫਰੋਲੋਜੀ, ਟ੍ਰਾਂਸਪਲਾਂਟ ਮੈਡੀਸਨ ਅਤੇ ਕਲੀਨੀਕਲ ਰਿਸਰਚ ਡਾ. ਵਿਵੇਕਾਨੰਦ ਝਾਅ ਨੇ ਸ਼ਿਰਕਤ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਓਪੀਡੀ ਸੇਵਾ ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਅਤੇ ਟ੍ਰਾਂਸਪਲਾਂਟ ਦੀ ਲੋੜ ਵਾਲੇ ਹਰ ਉਮਰ ਵਰਗ ਦੇ ਸਮੂਹਾਂ ਅਤੇ ਹਰ ਤਰ੍ਹਾਂ ਦੀ ਸਮਾਜਿਕ-ਆਰਥਿਕ ਪਿਛੋਕੜ ਵਾਲੇ ਮਰੀਜ਼ਾਂ ਲਈ ਲਾਭਦਾਇਕ ਹੋਵੇਗਾ।