ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਦਸੰਬਰ
ਇੰਡੀਅਨ ਆਇਲ ਕਾਰਪੋਰੇਸ਼ਨ ਕੰਪਨੀ ਦੇ ਸੈਕਟਰ 33 ਸਥਿਤ ਆਈਓਸੀ ਰਿਟੇਲ ਆਊਟਲੈੱਟ (ਪੈਟਰੋਲ ਪੰਪ) ਵਿੱਚ ਅੱਜ ਮੌਕ ਡਰਿੱਲ ਕੀਤੀ ਗਈ। ਆਈਓਸੀ ਚੰਡੀਗੜ੍ਹ ਦੇ ਬਿਜ਼ਨਸ ਮੈਨੇਜਰ ਅੰਕਿਤ ਸਿੰਗਲਾ ਨੇ ਪੈਟਰੋਲ ਪੰਪ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਅੱਗ ਲੱਗਣ ਦੀ ਸਥਿਤੀ ਵਿੱਚ ਐਮਰਜੈਂਸੀ ਪ੍ਰਬੰਧਾਂ ਬਾਰੇ ਡੈਮੋ ਦਿੱਤਾ ਅਤੇ ਲੋੜੀਂਦੀਆਂ ਸੁਰੱਖਿਆ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਅੱਗ ’ਤੇ ਕਾਬੂ ਪਾਉਣ ਦੇ ਗੁਰ ਸਿਖਾਏ ਗਏ ਅਤੇ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।