ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 2 ਦਸੰਬਰ
ਨਵਾਂ ਗਾਉਂ ਵਿਖੇ ਅੱਜ ਦੇਰ ਸ਼ਾਮ ਇੱਕ ਹੋਟਲ ਦੀ ਛੱਤ ’ਤੇ ਮੋਬਾਈਲ ਟਾਵਰ ਦੇ ਜੈਨਰੇਟਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਥਾਣਾ ਨਵਾਂ ਗਾਉਂ ਦੇ ਐੱਸ.ਐੱਚ.ਓ. ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦਫਤਰ ਨੂੰ ਸੂਚਿਤ ਕੀਤਾ ਅਤੇ ਮੁਹਾਲੀ ਤੋਂ ਆਈ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਪਾਇਆ। ਪੁਲੀਸ ਅਨੁਸਾਰ ਲਾਲ ਕੋਠੀ ਕੋਲ ਅੱਗ ਦੀ ਭੇਟ ਚੜ੍ਹਿਆ ਜੈਨਰੇਟਰ ਹੋਟਲ ਦੀ ਛੱਤ ਉਤੇ ਲੱਗਿਆ ਹੋਇਆ ਸੀ। ਉਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਪਰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ।