ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੁਲਾਈ
ਸੈਕਟਰ 22 ਵਿੱਚ ਸਥਿਤ ਮੋਬਾਈਲ ਦੀਆਂ ਦੁਕਾਨਾਂ ਵਿੱਚੋਂ ਦੋ ਮੋਬਾਈਲ ਚੋਰੀ ਹੋ ਗਏ ਹਨ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ 17 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਮਾਮਲਾ ਆਸ਼ੀਸ਼ ਵਾਸੀ ਧਨਾਸ ਅਤੇ ਦੂਜਾ ਮਾਮਲਾ ਅਭਿਸ਼ੇਕ ਕਾਲੜਾ ਵਾਸੀ ਜ਼ੀਰਕਪੁਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੋਬਾਈਲ ਫੋਨ ਸੈਕਟਰ 22 ਦੀ ਮਾਰਕੀਟ ਵਿੱਚ ਸਥਿਤ ਦੁਕਾਨ ਵਿੱਚੋਂ ਚੋਰੀ ਹੋ ਗਏ ਹਨ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।