ਪੱਤਰ ਪ੍ਰੇਰਕ
ਪੰਚਕੂਲਾ, 2 ਜਨਵਰੀ
ਹਰਿਆਣਾ ਸੰਸਕ੍ਰਿਤ ਅਕਾਦਮੀ ਪੰਚਕੂਲਾ ਦੀ ਅਗਵਾਈ ਹੇਠ ਸੰਸਕ੍ਰਿਤ ਵਿੱਚ ਸਹੁੰ ਚੁੱਕਣ ਵਾਲੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਵਿਸ਼ੇਸ਼ ਪ੍ਰੋਗਰਾਮਾਂ ਦੌਰਾਨ ਸਨਮਾਨਿਆ ਜਾਵੇਗਾ। ਹਰਿਆਣਾ ਸੰਸਕ੍ਰਿਤ ਅਕਾਦਮੀ ਡਾਇਰੈਕਟਰ ਡਾ. ਦਿਨੇਸ਼ ਸ਼ਾਸਤਰੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਕੈਬਿਨਟ ਦਾ ਵਿਸਥਾਰ ਕਰਕੇ ਦੋ ਮੰਤਰੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਹੈ। ਨਵੇਂ ਮੰਤਰੀ ਅਤੇ ਹਿਸਾਰ ਸ਼ਹਿਰ ਦੇ ਵਿਧਾਇਕ ਡਾ. ਕਮਲ ਗੁਪਤਾ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕ ਕੇ ਭਾਸ਼ਾ ਪ੍ਰਤੀ ਸਨਮਾਨ ਜ਼ਾਹਿਰ ਕੀਤਾ ਹੈ। ਇਸ ਤੋਂ ਪਹਿਲਾਂ ਇਸ ਵਿਧਾਨ ਸਭਾ ਵਿੱਚ ਤਿੰਨ ਵਿਧਾਇਕਾਂ ਰਾਜ ਕੁਮਾਰ ਕਸ਼ਯਪ (ਇੰਦਰੀ), ਘਣਸ਼ਾਮ ਦਾਸ ਅਰੋੜਾ (ਯਮੁਨਾ ਨਗਰ) ਅਤੇ ਡਾ. ਕਮਲ ਗੁਪਤਾ (ਹਿਸਾਰ) ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਮੇਂ ਸੰਸਕ੍ਰਿਤ ਦੇ ਸਨਮਾਨ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਦਮੀ ਪ੍ਰੋਗਰਾਮ ਕਰਕੇ ਇਨ੍ਹਾਂ ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੰਤਰੀਆਂ ਦਾ ਸਨਮਾਨ ਕਰੇਗੀ।