ਅਮਲੋਹ (ਪੱਤਰ ਪ੍ਰੇਰਕ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 5 ਤਕੀਆ ਮੁਹੱਲਾ ਦਾ ਇੱਕ ਬੱਚਾ ਭੇਤਭਰੀ ਹਾਲਤ ਵਿੱਚ ਲਾਪਤਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦਾ 14 ਸਾਲਾ ਪੁੱਤਰ ਕਬੀਰ ਕੈਂਥ ਪੁੱਤਰ ਕੇਦਾਰ ਨਾਥ ਵਾਸੀ ਅਮਲੋਹ ਪਿਛਲੇ 10 ਦਿਨਾਂ ਤੋਂ ਲਾਪਤਾ ਹੈ, ਜਿਸ ਦਾ ਹੁਣ ਤੱਕ ਕੋਈ ਵੀ ਸੁਰਾਗ ਨਹੀਂ ਲੱਗ ਸਕਿਆ।