ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 4 ਅਗਸਤ
ਇਥੋਂ ਦੇ ਲੋਹਗੜ੍ਹ ਦੀ ਮਿਉਂਸਿਪਲ ਪਾਰਕ ਵਿੱਚ ਲੰਘੀ ਰਾਤ ਸ਼ਰਾਰਤੀ ਅਨਸਰਾਂ ਨੇ ਪਾਰਕ ਵਿੱਚ ਲੱਗੇ ਪੌਦੇ ਅਤੇ ਬੱਚਿਆਂ ਲਈ ਲਾਏ ਗਏ ਝੂਲੇ ਸਮੇਤ ਹੋਰਨਾਂ ਵਸਤਾਂ ਨੂੰ ਨੁਕਸਾਨ ਪਹੁੰਚਾਇਆ। ਜਾਣਕਾਰੀ ਅਨੁਸਾਰ ਇਸ ਪਾਰਕ ਵਿੱਚ ਵੱਡੀ ਗਿਣਤੀ ਲੋਕ ਰੋਜ਼ਾਨਾ ਸਵੇਰ-ਸ਼ਾਮ ਸੈਰ ਕਰਨ ਅਤੇ ਬੱਚੇ ਖੇਡਣ ਲਈ ਆਉਂਦੇ ਹਨ। ਪਰ ਲੰਘੀ ਰਾਤ ਅਣਪਛਾਤੇ ਅਨਸਰਾਂ ਨੇ ਇਥੇ ਬੂਟੇ ਪੁੱਟ ਦਿੱਤੇ ਅਤੇ ਬੱਚਿਆਂ ਦੇ ਝੂਲਿਆਂ ਨੂੰ ਵੀ ਨੁਕਸਾਨ ਪਹੁੰਚਾਇਆ।
ਇਸ ਦੌਰਾਨ ਇਲਾਕਾ ਵਾਸੀਆਂ ਨੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਭੰਨ੍ਹ-ਤੋੜ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ।