ਪੱਤਰ ਪ੍ਰੇਰਕ
ਖਰੜ, 6 ਜੂਨ
ਖਰੜ ਦੇ ਨਿੰਮ ਵਾਲਾ ਚੌਕ ਨੇੜੇ ਸਥਿਤ ਬਾਵਾ ਕਨਫੈਕਸ਼ਨਰੀ ਦੀ ਦੁਕਾਨ ਅਤੇ ਬੂਟ ਹਾਊਸ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ ਜਿਸ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨਦਾਰ ਨਰੇਸ਼ ਕੁਮਾਰ ਦੀ ਰਿਹਾਇਸ਼ ਵੀ ਇਸ ਤਿੰਨ ਮੰਜ਼ਿਲਾਂ ਦੁਕਾਨ ਦੀ ਇਮਾਰਤ ਵਿੱਚ ਹੈ। ਜਦੋਂ ਦੁਕਾਨ ਨੂੰ ਅੱਗ ਲਗੀ ਤਾਂ ਦੁਕਾਨਦਾਰ ਦਾ ਪਰਿਵਾਰ ਛੱਤ ’ਤੇ ਸੁੱਤਾ ਪਿਆ ਸੀ। ਜਿਵੇਂ ਹੀ ਉਨ੍ਹਾਂ ਅੱਗ ਲੱਗਣ ਦਾ ਪਤਾ ਲੱਗਾ ਉਨ੍ਹਾਂ ਗੁਆਂਢੀਆਂ ਦੀਆਂ ਛੱਤਾਂ ਤੋਂ ਹੇਠਾਂ ਉਤਰ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਨੇ ਪੰਜ ਇੰਜਣਾਂ ਅਤੇ ਪਾਣੀ ਦੇ 20 ਦੇ ਕਰੀਬ ਟੈਂਕਰਾਂ ਨੇ ਅੱਗ ’ਤੇ ਕਾਬੂ ਪਾਇਆ।