ਹਰਜੀਤ ਸਿੰਘ
ਜ਼ੀਰਕਪੁਰ, 17 ਅਗਸਤ
ਇਥੇ ਪਟਿਆਲਾ ਸੜਕ ’ਤੇ ਪੈਂਦੀ ਸ਼ਿਵਾ ਐਨਕਲੇਵ ਵਿੱਚ ਇਕ ਮਕਾਨ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀ ਇਕ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਫਾਇਰ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਉੱਕਤ ਕਲੋਨੀ ਦੇ ਮਕਾਨ ਨੰਬਰ 201 ਦੀ ਪਹਿਲੀ ਮੰਜਿਲ ਦੇ ਕਿਰਾਏ ’ਤੇ ਰਹਿੰਦੇ ਪਵਨ ਕੁਮਾਰ ਦੇ ਘਰ ਵਿੱਚ ਸਵੇਰ 11 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਉਨ੍ਹਾਂ ਦੀ ਇਕ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਜਦ ਤੱਕ ਘਰ ਵਿੱਚ ਪਿਆ ਸਾਰਾ ਸਮਾਨ ਸੜ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਗ ਵਿੱਚ ਬੈੱਡ, ਅਲਮਾਰੀ, ਕੱਪੜੇ ਸਮੇਤ ਹੋਰ ਘਰ ਵਿੱਚ ਪਿਆ ਸਮਾਨ ਸੜ ਗਿਆ। ਪਵਨ ਕੁਮਾਰ ਨੇ ਨੁਕਸਾਨੇ ਸਮਾਨ ਦੀ ਕੀਮਤ ਇਕ ਲੱਖ ਰੁਪਏ ਤੋਂ ਵਧ ਦੱਸੀ। ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅੱਜ ਸਵੇਰ ਉਹ ਕੱਪੜੇ ਪ੍ਰੈਸ ਕਰਨ ਮਗਰੋਂ ਉਸ ਨੂੰ ਬੰਦ ਕਰਨਾ ਭੁੱਲ ਗਏ ਜਿਸ ਕਾਰਨ ਅੱਗ ਲੱਗੀ ਹੈ।