ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਮਿਲਿੰਦ ਗਾਬਾ ਅਤੇ ਪਰੰਪਰਾ ਠਾਕੁਰ ਦਾ ਪਾਰਟੀ ਗੀਤ ‘ਕਿਆ ਕਰੂੰ’ ਟੀ-ਸੀਰੀਜ਼ ਦੇ ਯੂ-ਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਅਭਿਨੇਤਰੀ ਅਸ਼ਨੂਰ ’ਤੇ ਫ਼ਿਲਮਾਇਆ ਗਿਆ ਹੈ। ਗਾਇਕ ਅਤੇ ਸੰਗੀਤਕਾਰ ਮਿਲਿੰਦ ਗਾਬਾ ਨੇ ਕਿਹਾ, ‘ਮੈਂ ਪਹਿਲੀ ਵਾਰ ਪਰੰਪਰਾ ਨਾਲ ਕੰਮ ਕੀਤਾ ਹੈ ਅਤੇ ਉਹ ਸ਼ਾਨਦਾਰ ਗਾਇਕਾ ਹੈ ਜੋ ਇਸ ਗੀਤ ਨੂੰ ਇੱਕ ਅਲੱਗ ਹੀ ਪੱਧਰ ’ਤੇ ਲੈ ਗਈ।’ ਪਰੰਪਰਾ ਠਾਕੁਰ ਨੇ ਕਿਹਾ ਕਿ ਉਸ ਨੂੰ ਮਿਲਿੰਦ ਗਾਬਾ ਨਾਲ ਇਹ ਗੀਤ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ ਹੈ। ਇਹ ਪੂਰੀ ਤਰ੍ਹਾਂ ਪਾਰਟੀ ਗੀਤ ਹੈ ਜਿਸ ਨੂੰ ਨੌਜਵਾਨ ਪਸੰਦ ਕਰਨਗੇ। ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਨੇ ਕਿਹਾ, ‘ਮਿਲਿੰਦ ਦਾ ਸੰਗੀਤ ਸਮੇਂ ਦਾ ਹਾਣੀ ਹੈ, ਇਸ ਵਿੱਚ ਤਾਜ਼ਗੀ ਹੈ। ਮਿਲਿੰਦ ਦੇ ਸੰਗੀਤ ਤੇ ਪਰੰਪਰਾ ਦੇ ਸੁਰ ਤੇ ਆਵਾਜ਼ ਨੇ ਮਿਲ ਕੇ ‘ਕਿਆ ਕਰੂੰ’ ਨੂੰ ਇੱਕ ਸ਼ਾਨਦਾਰ ਪਾਰਟੀ ਗੀਤ ਬਣਾਇਆ ਹੈ।’ ਇਸ ਗੀਤ ਨੂੰ ਅਸਲੀ ਗੋਲਡ ਵੱਲੋਂ ਲਿਖਿਆ ਗਿਆ ਹੈ ਅਤੇ ਸੰਗੀਤਕ ਵੀਡਿਓ ਵਿੱਚ ਮਿਲਿੰਦ ਤੇ ਅਸ਼ਨੂਰ ਕੌਰ ਨਜ਼ਰ ਆ ਰਹੇ ਹਨ।