ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 8 ਜਨਵਰੀ
ਨਿਊ ਚੰਡੀਗੜ੍ਹ ਦੀ ਓਮੈਕਸ ਸਿਟੀ ਵਿੱਚ ਹੋਈ ਲੜਾਈ ਦੌਰਾਨ ਗੰਭੀਰ ਜ਼ਖ਼ਮੀ ਹੋਏ ਪਰਵਾਸੀ ਮਜ਼ਦੂਰ ਨੇ ਅੱਜ ਦਮ ਤੋੜ ਦਿੱਤਾ। ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਯੋਗੇਸ਼ ਕੁਮਾਰ ਨੇ ਦੱਸਿਆ ਕਿ ਲੰਘੇ ਕੱਲ੍ਹ ਕਮਲ ਕਿਸ਼ੋਰ ਤੇ ਪਟਵਾਰੀ ਤੇ ਮੁਹੰਮਦ ਇਲਿਆਸ ਦਾ ਕਿਸੇ ਗੱਲ ਤੋਂ ਝਗੜਾ ਹੋ ਗਿਆ। ਹੱਥੋਪਾਈ ਦੌਰਾਨ ਗੰਭੀਰ ਫੱਟੜ ਹੋਏ ਮਜ਼ਦੂਰ ਮੁਹੰਮਦ ਇਲਿਆਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 16 ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮਾਂ ਕਮਲ ਕਿਸ਼ੋਰ ਤੇ ਪਟਵਾਰੀ ਨੂੰ ਗ੍ਰਿਫਤਾਰ ਕਰਕੇ ਇਲਾਕਾ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ।