ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਇੱਥੇ ਅੱਜ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸਥਾਨਕ ਪਿੰਡ ਧਨਾਸ ਅਤੇ ਸਾਰੰਗਪੁਰ ਵਿੱਚ ਸਥਿਤ ਮਾਰਬਲ ਮਾਰਕੀਟਾਂ ਨੂੰ ਤਬਦੀਲ ਕਰਨ ਸਬੰਧੀ ਇਕ ਮੀਟਿੰਗ ਹੋਈ। ਇਸ ਮੌਕੇ ਐੱਸਡੀਐੱਮ ਕੇਂਦਰੀ ਨੇ ਦੱਸਿਆ ਕਿ ਪਿੰਡ ਧਨਾਸ ਅਤੇ ਸਾਰੰਗਪੁਰ ਵਿਚਲੇ ਮਾਰਬਲ ਡੀਲਰ ਨਿਯਮਾਂ ਦੀਆਂ ਉਲੰਘਣਾ ਕਰ ਰਹੇ ਹਨ, ਜਿਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਮਾਰਬਲ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਯੂਟੀ ਪ੍ਰਸ਼ਾਸਨ ਨੇ ਮਾਰਬਲ ਡੀਲਰਾਂ ਨੂੰ ਬਦਲਵੀਂ ਥਾਂ ਦੇਣ ਬਾਰੇ ਚਰਚਾ ਕੀਤੀ।
ਇਸ ਮੌਕੇ ਮਾਰਬਲ ਡੀਲਰਾਂ ਦੇ ਸੁਝਾਅ ਵੀ ਲਏ ਗਏ। ਮੀਟਿੰਗ ਵਿੱਚ ਹਾਜ਼ਰ ਮਾਰਬਲ ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪੋ-ਆਪਣੇ ਸੁਝਾਅ ਦਿੱਤੇ। ਸਾਰਿਆਂ ਦੇ ਸੁਝਾਅ ਸੁਣਨ ਤੋਂ ਬਾਅਦ ਅੰਤਿਮ ਫ਼ੈਸਲਾ ਡਿਪਟੀ ਕਮਿਸ਼ਨਰ ਵੱਲੋਂ ਲਿਆ ਜਾਵੇਗਾ।