ਜ਼ੀਰਕਪੁਰ:
ਹਲਕਾ ਵਿਧਾਇਕ ਐੱਨਕੇ ਸ਼ਰਮਾ ਵੱਲੋਂ ਆਪਣੇ ਨਿੱਜੀ ਫਾਰਮ ਵਿੱਚ ਸਥਾਪਤ ਕੀਤੇ ਕੋਵਿਡ ਕੇਅਰ ਸੈਂਟਰ ਵਿੱਚ ਦਾਨੀ ਸੱਜਣਾਂ ਵੱਲੋਂ ਕਾਫੀ ਮਦਦ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਡੇਰਾਬੱਸੀ ਦੇ ਜ਼ੋਨ 3 ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਜਤਿਨ ਅਰੋੜਾ ਨੇ ਲੋੜੀਂਦੀ ਦਵਾਈਆਂ ਅਤੇ 100 ਪੇਟੀ ਪਾਣੀ ਦੀ ਹਲਕਾ ਵਿਧਾਇਕ ਸ੍ਰੀ ਸ਼ਰਮਾ ਨੂੰ ਭੇਟ ਕੀਤਾ। ਜਤਿਨ ਅਰੋੜਾ ਨੇ ਕਿਹਾ ਕਿ ਹਲਕਾ ਵਿਧਾਇਕ ਸ੍ਰੀ ਸ਼ਰਮਾ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੀ ਮਦਦ ਕਰ ਵੱਡੀ ਸੇਵਾ ਕੀਤੀ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਛੋਟੀ ਜੀ ਭੇਟ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਥੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਏਗਾ। ਇਸ ਮੌਕੇ ਟੋਨੀ ਸ਼ਾਰਦਾ, ਅੰਗਰੇਜ਼ ਢਕੋਲੀ ਸਣੇ ਹੋਰ ਹਾਜ਼ਰ ਸਨ।
-ਨਿੱਜੀ ਪੱਤਰ ਪ੍ਰੇਰਕ