ਘਨੌਲੀ: ਡਾ. ਬਜਿੰਦਰਾ ਮਲਟੀਸਪੈਸ਼ਲਿਟੀ ਹਸਪਤਾਲ ਰੂਪਨਗਰ ਵੱਲੋਂ ਡੇਰਾ ਬਾਬਾ ਰੋਡਾ ਜੀ ਬਾਬਾ ਮਸਤ ਜੀ ਲੋਹਗੜ੍ਹ ਫਿੱਡੇ ਵਿਖੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਕੈਂਪ ਵਿੱਚ ਆਰਥੋ ਸਪੈਸ਼ਲਿਸਟ ਡਾ. ਬਜਿੰਦਰ ਸਿੰਘ, ਗਾਇਨੀ ਸਪੈਸ਼ਲਿਸਟ ਡਾ. ਕੰਚਨ ਅਤੇ ਡੈਂਟਲ ਸਪੈਸ਼ਲਿਸਟ ਡਾ. ਦਮਨ ਨੇ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੰਡੀਆਂ। ਇਸ ਦੌਰਾਨ ਡੇਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ, ਕਾਨੂੰਨਗੋ ਰਾਮ ਲਾਲ, ਕ੍ਰਿਪਾਲ ਸਿੰਘ, ਦਲਜੀਤ ਸਿੰਘ ਕਮਲ ਤੇ ਡੇਰਾ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ। -ਪੱਤਰ ਪ੍ਰੇਰਕ