ਪੱਤਰ ਪ੍ਰੇਰਕ
ਪੰਚਕੂਲਾ, 16 ਅਕਤੂਬਰ
ਹਰਿਆਣਾ ਗੌਰਮਿੰਟ ਪੀਡਬਲਿਊਡੀ ਮਕੈਨੀਕਲ ਵਰਕਰਜ਼ ਯੂਨੀਅਨ ਦਾ ਧਰਨਾ ਅੱਜ 52ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੀ ਪ੍ਰਧਾਨਗੀ ਕਮਲ ਸੈਣੀ ਨੇ ਕੀਤੀ। ਮੁਲਾਜ਼ਮ ਆਗੂ ਕ੍ਰਿਸ਼ਨ ਕੁਮਾਰ, ਖੇਤਰੀ ਪ੍ਰੈੱਸ ਸਕੱਤਰ ਯੋਗੇਸ਼ ਸ਼ਰਮਾ ਤੇ ਸੰਦੀਪ ਪੁਨੀਆ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਮੁਲਾਜ਼ਮ ਆਗੂ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸਰਕਾਰ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜਦਕਿ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦੀ ਗੱਲ ਕੀਤੀ ਸੀ। ਉਨ੍ਹਾਂ ਮੰਗਾਂ ਕੀਤੀ ਹੁਨਰ ਰੁਜਗਾਰ ਵਿਭਾਗ ਬੰਦ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਬਰਾਬਰ ਕੰਮ ਬਰਾਬਰ ਤਨਖ਼ਾਹ ਦਿੱਤੀ ਜਾਵੇ।