ਚੰਡੀਗੜ੍ਹ: ਐੱਮਸੀਐੱਮ ਡੀਏਵੀ ਕਾਲਜ ਫਾਰ ਵਿਮੈੱਨ, ਸੈਕਟਰ-36 ਵਿੱਚ ਵੀਰਵਾਰ ਨੂੰ ਲੋਹੜੀ ਅਤੇ ਮਾਘੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਹਿਨਾਵਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਰਮਨ ਚੱਡਾ ਅਤੇ ਨਮਿਤਾ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਨਿਸ਼ਾ ਭਾਰਗਵ ਨੇ ਜੇਤੂਆਂ ਨੂੰ ਇਨਾਮ ਵੰਡੇ ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ। -ਟਨਸ