ਚੰਡੀਗੜ੍ਹ: ਸਵੈ-ਸੇਵੀ ਸੰਸਥਾ ਡਾ. ਪ੍ਰਗਤੀ ਗਰੋਵਰ ਮੈਮੋਰੀਅਲ ਚੈਰੀਟੇਬਲ ਟਰੱਸਟ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਸੈਕਟਰ-40 ਸੀ ਚੰਡੀਗੜ੍ਹ, ਸੋਹਾਣਾ ਹਸਪਤਾਲ ਅਤੇ ਕੋਚਰ ਹਸਪਤਾਲ ਸੈਕਟਰ-21 ਦੀ ਅਗਵਾਈ ਹੇਠ ਔਰਤਾਂ ਲਈ ਮੁਫ਼ਤ ਮੈਮੋਗ੍ਰਾਫ਼ੀ ਅਤੇ ਲੋਕਾਂ ਦਾ ਮੁਫਤ ਜਨਰਲ ਅਤੇ ਦੰਦ ਚੈਕਅੱਪ ਕੈਂਪ ਸੈਕਟਰ 40-ਸੀ ਦੀ ਮਾਰਕੀਟ ਵਿੱਚ ਲਗਾਇਆ ਗਿਆ। ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਸਰਬਜੀਤ ਕੌਰ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਥੇਬੰਦੀ ਦੇ ਪ੍ਰਧਾਨ ਸੰਜੀਵ ਗਰੋਵਰ ਅਤੇ ਪ੍ਰੀਤ ਪਾਲ ਸਿੰਘ ਸੋਢੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੈਂਪ ਵਿੱਚ ਸੋਹਾਣਾ ਹਸਪਤਾਲ ਵੱਲੋਂ ਡਾ. ਸੋਨੀਆ ਢਾਕਾ ਵੀ ਸ਼ਾਮਿਲ ਹੋਏ। ਮੇਅਰ ਸਰਬਜੀਤ ਕੌਰ ਨੇ ਕੈਂਪ ਦੀ ਸ਼ਲਾਘਾ ਕੀਤੀ। ਸੰਜੀਵ ਗਰੋਵਰ ਨੇ ਦੱਸਿਆ ਕਿ 35 ਔਰਤਾਂ ਦਾ ਮੈਮੋਗ੍ਰਾਫੀ ਟੈਸਟ, 60 ਵਿਅਕਤੀਆਂ ਦਾ ਜਨਰਲ ਮੈਡੀਕਲ ਅਤੇ 50 ਵਿਅਕਤੀਆਂ ਦਾ ਟੈਸਟ ਕੀਤਾ ਗਿਆ। -ਪੱਤਰ ਪ੍ਰੇਰਕ