ਚੰਡੀਗੜ੍ਹ: ਸਾਈਂ ਬਾਬਾ ਦੇ ਮਹਾਸਮਾਧੀ ਦਿਵਸ ਮੌਕੇ ਚੰਡੀਗੜ੍ਹ ਤੇ ਮੁਹਾਲੀ ਵਿੱਚ ਸਾਈਂ ਪਾਲਕੀ ਯਾਤਰਾ ਕੱਢੀ ਗਈ। ਸ਼ਿਰਡੀ ਸਾਈਂ ਸਮਾਜ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਸਾਈਂ ਪਾਲਕੀ ਯਾਤਰਾ ਸੈਕਟਰ-29 ਮੰਦਰ ਤੋਂ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸੈਕਟਰ 30, 28, 27, 18, 19 ਸਮੇਤ ਮੁਹਾਲੀ ਹੁੰਦੇ ਹੋਏ ਦੇਰ ਰਾਤ ਸਮਾਪਤ ਹੋਈ। ਕਾਰਾਂ, ਸਕੂਟਰਾਂ ਦੇ ਕਾਫ਼ਲਿਆਂ ’ਤੇ ਸੈਂਕੜੇ ਸ਼ਰਧਾਲੂ ਪਾਲਕੀ ਦੇ ਪਿੱਛੇ ਪਿੱਛੇ ਚੱਲ ਰਹੇ ਸਨ। ਸਾਈਂ ਪਾਲਕੀ ਦਾ ਥਾਂ ਥਾਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਿਰਡੀ ਸਾਈਂ ਸਮਾਜ ਦੇ ਅਹੁਦੇਦਾਰਾਂ ਸਮੇਤ ਸੈਂਕੜੇ ਸਾਈਂ ਭਗਤ ਮੌਜੂਦ ਸਨ। -ਟਨਸ