ਐਸ.ਏ.ਐਸ.ਨਗਰ(ਮੁਹਾਲੀ): ਸਾਹਿਤਕ ਵਿੰਗ ਮੁਹਾਲੀ ਵੱਲੋਂ ਗੀਤਕਾਰ ਰਣਜੋਧ ਰਾਣਾ ਦੀਆਂ ਦੋ ਪੁਸਤਕਾਂ ਗੀਤਾਂ ਦੀ ਕਿਤਾਬ ‘ਮਹਿਕਾਂ’ ਅਤੇ ਵਾਰਤਕ ਪੁਸਤਕ ‘ਯਾਦਾਂ ਪਿੰਡ ਦੀਆਂ’ ਦਾ ਲੋਕ ਅਰਪਣ ਇੱਥੋਂ ਦੇ ਫੇਜ਼ ਤਿੰਨ ਵਿੱਚ ਕਰਾਏ ਸਮਾਗਮ ਦੌਰਾਨ ਕੀਤਾ ਗਿਆ। ਇਸ ਮੌਕੇ ਕਹਾਣੀਕਾਰ ਅਵਤਾਰ ਸਿੰਘ ਮਹਿਤਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਸ਼ਾਇਰ ਭਗਤ ਰਾਮ ਰੰਗਾੜਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। -ਖੇਤਰੀ ਪ੍ਰਤੀਨਿਧ