ਪੱਤਰ ਪ੍ਰੇਰਕ
ਕੁਰਾਲੀ, 23 ਮਈ
ਇੱਥੋਂ ਦੇ ਫ਼ਤਹਿਗੜ੍ਹ ਪੈਲੇਸ ਵਿੱਚ ਹੋਈ ਰੋਟਰੀ ਕਲੱਬ ਕੁਰਾਲੀ ਦੀ ਮੀਟਿੰਗ ਵਿੱਚ ਗਵਰਨਰ ਅਜੈ ਮਦਾਨ ਨੇ ਮੁੱਖ ਮਹਿਮਾਨ ਵਜੋਂ ਅਤੇ ਜ਼ਿਲ੍ਹਾ ਟ੍ਰੇਨਰ ਮਨਮੋਹਨ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਲਖਵੀਰ ਸਿੰਘ ਕਲਸੀ ਨੂੰ ਪ੍ਰਧਾਨ ਅਤੇ ਪਰਮਿੰਦਰ ਧੀਮਾਨ ਨੂੰ ਸਕੱਤਰ ਥਾਪਿਆ ਗਿਆ। ਮੀਟਿੰਗ ਦੇ ਆਰੰਭ ਵਿੱਚ ਕਲੱਬ ਦੀ ਜ਼ਿਲ੍ਹਾ ਇਕਾਈ ਵੱਲੋਂ ਕਲੱਬ ਦਾ ਚਾਰਟਰ ਸੌਂਪਿਆ ਗਿਆ। ਇਸ ਮੌਕੇ ਅਜੈ ਮਦਾਨ ਅਤੇ ਮਨਮੋਹਨ ਸਿੰਘ ਨੇ ਕਲੱਬ ਦੇ ਸਾਰੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਸਬੰਧੀ ਵੀ ਜਾਣੂ ਕਰਵਾਇਆ। ਬੁਲਾਰਿਆਂ ਨੇ ਸਥਾਨਕ ਕਲੱਬ ਨੂੰ ਸਮਾਜ ਸੇਵੀ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।