ਪੱਤਰ ਪ੍ਰੇਰਕ
ਪੰਚਕੂਲਾ, 13 ਜੁਲਾਈ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਪੰਚਕੂਲਾ ਜ਼ਿਲ੍ਹੇ ’ਚ 19 ਜੁਲਾਈ ਤੱਕ ਲੌਕਡਾਊਨ ਰਹੇਗਾ। ਇਸ ਦੌਰਾਨ ਕੁਝ ਹੋਰ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਹੁਣ ਵਿਆਹ ਸ਼ਾਦੀਆਂ ਤੇ ਸੰਸਕਾਰਾਂ ਮੌਕੇ 100 ਵਿਅਕਤੀ ਹਿੱਸਾ ਲੈ ਸਕਣਗੇ ਤੇ ਓਪਨ ਗ੍ਰਾਊਂਡ ਵਿੱਚ 200 ਵਿਅਕਤੀ ਇਕੱਠੇ ਹੋ ਸਕਦੇ ਹਨ। ਇਸੇ ਤਰ੍ਹਾਂ ਸਵੀਮਿੰਗ ਪੂਲਾਂ ਵਿੱਚ ਵੀ ਖਿਡਾਰੀਆਂ ਨੂੰ ਸਵੀਮਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸਿਨਮਾ ਹਾਲਾਂ ਤੇ ਵੱਡੇ ਮਾਲਾਂ ਵਿੱਚ 50% ਸਮਰਥਾ ਤੱਕ ਲੋਕਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ।