ਟਰਾਈਸਿਟੀ ’ਚ ਮੋਹਰੀ ਰਹੇ ਲਿਟਲ ਫਲਾਵਰ ਤੇ ਯਾਦਵਿੰਦਰਾ ਸਕੂਲ ਦੇ ਵਿਦਿਆਰਥੀ

ਦਸਵੀਂ: ਵੀਹਾ ਸਿੰਗਲਾ ਤੇ ਨਮਨ ਭਾਰਦਵਾਜ ਰਹੇ ਟੌਪਰ; ਬਾਰ੍ਹਵੀਂ: ਨਾਨ-ਮੈਡੀਕਲ ’ਚ ਮੁਸਕਾਨ, ਕਾਮਰਸ ’ਚ ਸਹਿਜਪ੍ਰੀਤ, ਆਰਟਸ ’ਚ ਜਸਨੂਰ, ਮੈਡੀਕਲ ਵਿਚ ਪਵਿਤ ਤੇ ਤਨਵੀਰ ਮੋਹਰੀ

ਟਰਾਈਸਿਟੀ ’ਚ ਮੋਹਰੀ ਰਹੇ ਲਿਟਲ ਫਲਾਵਰ ਤੇ ਯਾਦਵਿੰਦਰਾ ਸਕੂਲ ਦੇ ਵਿਦਿਆਰਥੀ

ਨਾਨ-ਮੈਡੀਕਲ ਦੀ ਟੌਪਰ ਮੁਸਕਾਨ ਆਪਣੇ ਮਾਪਿਆਂ ਨਾਲ ਖੁਸ਼ੀ ਦੇ ਰੌਂਅ ’ਚ।-ਫੋਟੋ: ਪ੍ਰਦੀਪ ਤਿਵਾਡ਼ੀ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜੁਲਾਈ

ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਸੀਐੱਸਈ) ਬੋਰਡ ਵੱਲੋਂ ਅੱਜ ਇੰਡੀਅਨ ਸਰਟੀਫਿਕੇਟ ਫਾਰ ਸੈਕੰਡਰੀ ਐਜੂਕੇਸ਼ਨ (ਆਈਸੀਐੱਸਈ ਦਸਵੀਂ) ਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈਐੱਸਸੀ ਬਾਰਵੀਂ) ਦੇ ਨਤੀਜੇ ਐਲਾਨ ਦਿੱਤੇ ਗਏ। ਦਸਵੀਂ ਦੇ ਨਤੀਜੇ ਵਿਚ ਪੰਚਕੂਲਾ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਬੱਚਿਆਂ ਦੀ ਝੰਡੀ ਰਹੀ। ਟਰਾਈਸਿਟੀ ਵਿਚ ਪੰਚਕੂਲਾ ਦੇ ਸੌਪਿੰਨਜ਼ ਸਕੂਲ ਦੇ ਵੀਹਾ ਸਿੰਗਲਾ ਤੇ ਲਿਟਲ ਫਲਾਵਰ ਸਕੂਲ ਦੇ ਨਮਨ ਭਾਰਦਵਾਜ ਨੇ 99.20 ਫੀਸਦੀ ਅੰਕ ਲੈ ਕੇ ਟੌਪ ਕੀਤਾ। ਬਾਰ੍ਹਵੀਂ ਦੇ ਨਤੀਜੇ ਵਿਚ ਨਾਨ ਮੈਡੀਕਲ ਵਿਚ ਮੁਸਕਾਨ ਸ਼ਰਮਾ ਨੇ 99.25 ਫੀਸਦੀ ਅੰਕ ਲੈ ਕੇ ਟੌਪ ਕੀਤਾ। ਕਾਮਰਸ ਸਟਰੀਮ ਵਿਚ ਮੁਹਾਲੀ ਦੇ ਯਾਦਵਿੰਦਰਾ ਸਕੂਲ ਦੀ ਸਹਿਜਪ੍ਰੀਤ ਨੇ 96.25 ਫੀਸਦੀ ਅੰਕ ਲੈ ਕੇ ਟਰਾਈਸਿਟੀ ਵਿਚ ਟੌਪ ਕੀਤਾ। ਮੈਡੀਕਲ ਸਟਰੀਮ ਵਿਚ ਟਰਾਈਸਿਟੀ ਵਿਚੋਂ ਯਾਦਵਿੰਦਰਾ ਦੇ ਪਵਿਤ ਕੌਰ ਸਿੱੱਧੂ ਤੇ ਤਨਵੀਰ ਸਿੰਘ ਮਾਂਗਟ ਦੋਵਾਂ ਨੇ 97.5 ਫੀਸਦੀ ਨਾਲ ਸਾਂਝਾ ਪਹਿਲਾ ਤੇ ਆਰਟਸ ਸਟਰੀਮ ਵਿਚ ਯਾਦਵਿੰਦਰਾ ਸਕੂਲ ਦੀ ਜਸਨੂਰ ਕੌਰ ਨੇ 98.5 ਫੀਸਦੀ ਅੰਕ ਹਾਸਲ ਕਰਕੇ ਟੌਪ ਕੀਤਾ।

ਬਾਰ੍ਹਵੀਂ ਜਮਾਤ ਦੀ ਨਾਨ ਮੈਡੀਕਲ ਦੀ ਮੋਹਰੀ ਮੁਸਕਾਨ ਸਕਸੈਨਾ ਨੇ ਸਟਰਾਅਬੈਰੀ ਸਕੂਲ ਤੋਂ ਪੜ੍ਹਾਈ ਕੀਤੀ ਤੇ ਊਸ ਦੇ ਮਾਪੇ ਪੀਜੀਆਈ ਵਿਚ ਡਾਕਟਰ ਹਨ। ਉਹ ਦਿੱਲੀ ਯੂਨੀਵਰਸਿਟੀ ਤੋਂ ਅਗਲੇਰੀ ਪੜ੍ਹਾਈ ਕਰਨਾ ਚਾਹੁੰਦੀ ਹੈ। ਆਰਟਸ ਵਿਚ ਮੋਹਰੀ ਜਸਨੂਰ ਬੀਏ ਅਾਨਰਜ਼ ਸਾਇਕਾਲੋਜੀ ਕਰਨ ਦੀ ਚਾਹਵਾਨ ਹੈ। ਯਾਦਵਿੰਦਰਾ ਦੇ ਮੈਡੀਕਲ ਸਟਰੀਮ ਦੇ ਟੌਪਰ ਪਵਿਤ ਸਿੱਧੂ ਦੇ ਪਿਤਾ ਕਿਸਾਨ ਤੇ ਮਾਂ ਘਰੇਲੂ ਸੁਆਣੀ ਹੈ। ਤਨਵੀਰ ਮਾਂਗਟ ਦੇ ਪਿਤਾ ਆਈ ਟੀ ਖੇਤਰ ਤੇ ਮਾਂ ਪੰਜਾਬੀ ਯੂਨੀਵਰਸਿਟੀ ’ਚ ਅਸਿਸਟੈਂਟ ਪ੍ਰੋਫੈਸਰ ਹੈ। ਉਸ ਨੇ ਦੱਸਿਆ ਕਿ ਜਦ ਤਕ ਉਸ ਦੇ ਸ਼ੰਕੇ ਦੂਰ ਨਹੀਂ ਹੁੰਦੇ ਸਨ ਉਹ ਕੋਈ ਹੋਰ ਕੰਮ ਨਹੀਂ ਕਰਦਾ ਸੀ। ਮੋਹਰੀ ਵਿਦਿਅਾਰਥੀਆਂ ਨੇ ਦੱਸਿਆ ਕਿ ਕੋਵਿਡ ਨੇ ਊਨ੍ਹਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਸੀ ਪਰ ਊਨ੍ਹਾਂ ਨੇ ਆਪਣੀ ਪ੍ਰੇਸ਼ਾਨੀ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦਿੱਤਾ। 

ਸੋਸ਼ਲ ਮੀਡੀਆ ਤੋਂ ਦੂਰੀ ਰੱਖ ਕੇ ਟੌਪ ਕੀਤਾ

ਦਸਵੀਂ ਦੇ ਟੌਪਰ ਨਮਨ ਭਾਰਦਵਾਜ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ। ਉਸ ਨੇ ਦੱਸਿਆ ਕਿ ਉਸ ਨੇ ਬਕਾਇਦਾ ਨੋਟਸ ਰਾਹੀਂ ਪੜ੍ਹਾਈ ਜਾਰੀ ਰੱਖੀ ਤੇ ਅਧਿਆਪਕਾਂ ਦੀ ਸਲਾਹ ਨੂੰ ਅਣਗੌਲਿਆ ਨਹੀਂ ਕੀਤਾ। ਉਸ ਦੇ ਪਿਤਾ ਸਾਫਟਵੇਅਰ ਇੰਜੀਨੀਅਰ ਤੇ ਮਾਂ ਅਕਾਊਂਟੈਂਟ ਹਨ। ਉਸ ਨੇ ਸਮੇਂ ਸਮੇਂ ’ਤੇ ਖੇਡਾਂ ਨੂੰ ਹਿੱਸਾ ਬਣਾਇਆ। ਉਹ ਨਾਨ ਮੈਡੀਕਲ ਕਰ ਕੇ ਸਿਖਰਲੇ ਸੰਸਥਾਨ ਤੋਂ ਸਿੱਖਿਆ ਹਾਸਲ ਕਰਨ ਦਾ ਚਾਹਵਾਨ ਹੈ। 

ਪੇਂਟਿੰਗਜ਼ ਤੇ ਖੇਡਾਂ ਰਾਹੀਂ ਤਣਾਅ ਘੱਟ ਕੀਤਾ

ਦਸਵੀਂ ਜਮਾਤ ਦੇ ਟੌਪਰ ਵੀਹਾ ਸਿੰਗਲਾ ਨੇ ਦੱਸਿਆ ਕਿ ਪ੍ਰੀਖਿਅਾਵਾਂ ਦੇ ਦਿਨਾਂ ਵਿਚ ਹਰ ਵਿਦਿਆਰਥੀ ਤਣਾਅ ਵਿਚ ਆਉਂਦਾ ਹੈ ਪਰ ਉਸ ਨੇ ਬਾਸਕਟਬਾਲ ਖੇਡ ਕੇ ਤੇ ਪੇਂਟਿੰਗਜ਼ ਕਰ ਕੇ ਤਣਾਅ ਦੂਰ ਕੀਤਾ। ਇੰਜਨੀਅਰ ਬਣਨ ਦਾ ਚਾਹਵਾਨ ਰੋਜ਼ਾਨਾ ਪੰਜ ਤੋਂ ਛੇ ਘੰਟੇ ਪੜ੍ਹਦਾ ਰਿਹਾ ਹੈ। ਉਸ ਦੇ ਪਿਤਾ ਸੇਵਾਮੁਕਤ ਫੌਜੀ ਅਧਿਕਾਰੀ ਤੇ ਮਾਂ ਘਰੇਲੂ ਸੁਆਣੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All