ਕੁਲਦੀਪ ਸਿੰਘ
ਚੰਡੀਗੜ੍ਹ, 22 ਸਤੰਬਰ
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਈ ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਜੋ ਕਿ ਯੂਨੀਵਰਸਿਟੀ ਦੇ ਕੁਲਪਤੀ ਵੀ ਹਨ, ਵੱਲੋਂ ਨਾਮਜ਼ਦ ਕੀਤੇ ਗਏ 36 ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਚੰਡੀਗੜ੍ਹ ਦੇ ਸੰਸਦ ਮੈਂਬਰ ਕਿਰਨ ਖੇਰ, ਸਾਬਕਾ ਸੰਸਦ ਮੈਂਬਰ ਸੱਤਿਆ ਪਾਲ ਜੈਨ, ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਕੁਲਪਤੀ ਪ੍ਰੋ. ਹਰਮੋਹਿੰਦਰ ਸਿੰਘ ਬੇਦੀ, ਸਾਬਕਾ ਡੀਜੀਪੀ ਹਰਿਆਣਾ ਗੁਰਜੋਤ ਸਿੰਘ ਮੱਲ੍ਹੀ, ਪੀਯੂ ਦੇ ਹਿੰਦੀ ਵਿਭਾਗ ਦੇ ਚੇਅਰਪਰਸਨ ਪ੍ਰੋ. ਗੁਰਮੀਤ ਸਿੰਘ, ਪੀਯੂ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਹੌਸਪਿਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਦੇ ਪ੍ਰੋਫ਼ੈਸਰ ਪ੍ਰਸ਼ਾਂਤ ਗੌਤਮ, ਲਾਅ ਵਿਭਾਗ ਤੋਂ ਪ੍ਰੋ. ਸ਼ਿਵ ਕੁਮਾਰ ਡੋਗਰਾ, ਸਿੱਖਿਆ ਵਿਭਾਗ ਤੋਂ ਡਾ. ਲਤਿਕਾ, ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਸਾਬਕਾ ਵਾਈਸ ਚਾਂਸਲਰ ਡਾ. ਕੁਲਦੀਪ ਅਗਨੀਹੋਤਰੀ, ਗੁਜਰੇਵਾਲਾ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ, ਓਰਲ ਹੈਲਥ ਸਾਇੰਸਿਜ਼ ਸੈਂਟਰ ਪੀਜੀਆਈ ਦੇ ਮੁਖੀ ਡਾ. ਕ੍ਰਿਸ਼ਨ ਗਾਬਾ, ਬੋਰਡ ਆਫ਼ ਸਟੱਡੀਜ਼ ਦੇ ਸਾਬਕਾ ਮੈਂਬਰ ਦੇਵੇਸ਼ ਮੋਦਗਿੱਲ, ਸੋਸ਼ਲ ਸਰਵਿਸ ਵਿਭਾਗ ਪੀ.ਯੂ. ਦੇ ਚੇਅਰਪਰਸਨ ਪ੍ਰੋ. ਗੌਰਵ ਗੌੜ, ਸੰਸਕ੍ਰਿਤ ਦੇ ਸਾਬਕਾ ਪ੍ਰੋਫ਼ੈਸਰ ਡਾ. ਅਰੁਨਾ ਗੋਇਲ, ਬਾਇਓਕੈਮਿਸਟਰੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਅਖਤਾਰ ਮਹਿਮੂਦ, ਓਪਨ ਲਰਨਿੰਗ (ਯੂਸੋਲ) ਦੇ ਸਾਬਕਾ ਮੁਖੀ ਪ੍ਰੋ. ਯੋਜਨਾ ਰਾਵਤ, ਪੂਟਾ ਦੇ ਸਾਬਕਾ ਪ੍ਰਧਾਨ ਪ੍ਰੋ. ਦੇਵਿੰਦਰ ਸਿੰਘ, ਡੀਨ (ਵਿਦਿਆਰਥੀ ਭਲਾਈ) ਪ੍ਰੋ. ਐਸ.ਕੇ. ਤੋਮਰ, ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵਿਭਾਗ ਤੋਂ ਪ੍ਰੋ. ਸੋਨਲ ਚਾਵਲਾ, ਕੰਟਰੋਲਰ (ਪ੍ਰੀਖਿਆਵਾਂ) ਪ੍ਰੋ. ਜਗਤ ਭੂਸ਼ਨ, ਇਤਿਹਾਸ ਵਿਭਾਗ ਤੋਂ ਡਾ. ਪ੍ਰਿਯਾਤੋਸ਼ ਸ਼ਰਮਾ, ਡਿਪਟੀ ਡਾਇਰੈਕਟਰ ਯੂਜੀਸੀ ਐੱਚਆਰਡੀ ਸੈਂਟਰ (ਪੀ.ਯੂ.) ਪ੍ਰੋ. ਜਯੰਤੀ ਦੱਤਾ, ਡੈਂਟਲ ਸਾਇੰਸਿਜ਼ ਇੰਸਟੀਚਿਊਟ ਦੇ ਪ੍ਰਿੰਸੀਪਲ-ਕਮ-ਪ੍ਰੋਫ਼ੈਸਰ ਪ੍ਰੋ. ਹੇਮੰਤ ਬੱਤਰਾ, ਕੈਮੀਕਲ ਇੰਜਨੀਅਰਿੰਗ ਇੰਸਟੀਚਿਊਟ ਤੋਂ ਪ੍ਰੋ. ਸੁਸ਼ੀਲ ਕਾਂਸਲ, ਸੈਂਟਰ ਫਾਰ ਦਿ ਸਟੱਡੀ ਆਫ਼ ਸੋਸ਼ਲ ਐਕਸਕਲਿਊਸ਼ਨ ਐਂਡ ਇਨਕਲਿਊਸਿਵ ਪਾਲਿਸੀ ਦੇ ਡਾਇਰੈਕਟਰ ਪ੍ਰੋ. ਅਸ਼ੋਕ ਕੁਮਾਰ, ਗਰਲਜ਼ ਹੋਸਟਲ ਦੇ ਵਾਰਡਨ ਡਾ. ਨਿਧੀ ਗੌਤਮ, ਇੰਜਨੀਅਰਿੰਗ ਇੰਸਟੀਚਿਊਟ ਦੇ ਸਾਬਕਾ ਡਾਇਰੈਕਟਰ ਪ੍ਰੋ. ਸਵਿਤਾ ਗੁਪਤਾ, ਰਿਜਨਲ ਸੈਂਟਰ ਲੁਧਿਆਣਾ (ਪੀ.ਯੂ.) ਦੇ ਡਾਇਰੈਕਟਰ ਪ੍ਰੋ. ਰਵੀ ਇੰਦਰ ਸਿੰਘ, ਦਸਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਬਾਦਲ ਦੇ ਪ੍ਰਿੰਸੀਪਲ ਪ੍ਰੋ. ਅਰੁਣ ਗਰੋਵਰ, ਜ਼ੂਲੋਜੀ ਵਿਭਾਗ ਦੇ ਪ੍ਰੋਫ਼ੈਸਰ ਤੇ ਡੀਨ (ਵਿਦਿਆਰਥੀ ਭਲਾਈ) ਪ੍ਰੋ. ਸੁਖਬੀਰ ਕੌਰ, ਗੁਰੂ ਗੋਬਿੰਦ ਸਿੰਘ ਕਾਲਜ ਦੇ ਬਾਇਓ-ਟੈਕਨਾਲੋਜੀ ਤੇ ਬਾਇਓ-ਇਨਫਾਰਮੈਟਿਕਸ ਵਿਭਾਗ ਦੇ ਮੁਖੀ ਡਾ. ਅਮਿਤ ਜੋਸ਼ੀ ਸਮੇਤ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ, ਪੰਜਾਬ ਯੂਨੀਵਰਸਿਟੀ ਨਾਨ-ਟੀਚਿੰਗ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ, ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪੰਜਾਬ ਯੂਨੀਵਰਸਿਟੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੈਨੇਟ ਲਈ ਰਜਿਸਟਰਡ ਗ੍ਰੈਜੂਏਟ ਕੰਸਟੀਚੁਐਂਸੀ ਦੀ ਚੋਣ 26 ਸਤੰਬਰ ਨੂੰ ਹੋਵੇਗੀ।