ਪੱਤਰ ਪ੍ਰੇਰਕ
ਡੇਰਾਬੱਸੀ, 27 ਮਈ
ਸ੍ਰੀ ਸੁਖਮਨੀ ਗਰੁਪ ਦੇ ਚੇਅਰਮੈਨ ਪ੍ਰੋਫੈਸਰ ਅਵਤਾਰ ਸਿੰਘ ਨੂੰ ਕਾਲਜਾਂ ਦੀ ਸਾਂਝੀ ਐਸੋਸੀਏਸ਼ਨ (ਜੇ.ਏ.ਸੀ.) ਦੁਆਰਾ ਉੱਚ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਪ੍ਰਾਪਤੀ ਲਈ (ਮਰਨ ਉਪਰੰਤ) ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਅਵਤਾਰ ਸਿੰਘ ਨੂੰ ਇਹ ਪੁਰਸਕਾਰ ਦੇਣ ਦਾ ਫੈਸਲਾ ਸਾਂਝੀ ਐਸੋਸੀਏਸ਼ਨ (ਜੇ.ਏ.ਸੀ.) ਦੀ ਸੂਬਾ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਸੁਖਮਨੀ ਗਰੁੱਪ ਦੇ ਮੁੱਖ ਪ੍ਰਬੰਧਕ ਰਸ਼ਪਾਲ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਅਵਤਾਰ ਸਿੰਘ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਨਿੱਜੀ ਸਿੱਖਿਆ ਦੇ ਮੋਢੀ ਸਨ ਅਤੇ ਉਨ੍ਹਾਂ ਦੇ ਸਦੀਵੀ ਅਤੇ ਲਾਜ਼ਮੀ ਯੋਗਦਾਨ ਲਈ ਉਨ੍ਹਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਪ੍ਰੋਫੈਸਰ ਰਸ਼ਪਾਲ ਸਿੰਘ ਮੁੱਖ ਪ੍ਰਬੰਧਕ ਅੇ ਪ੍ਰੋਫੈਸਰ ਗੁਰਪ੍ਰੀਤ ਕੌਰ ਡਾਇਰੈਕਟਰ ਕਮ ਰਜਿਸਟਰਾਰ ਨੇ ਕਿਹਾ ਕਿ ਗਰੱਪ ਹਮੇਸ਼ਾ ‘ਆਪਣੇ ਤੋਂ ਪਹਿਲਾਂ ਸੇਵਾ’ ਦੇ ਟੀਚੇ ਨੂੰ ਨਿਰੰਤਰ ਜਾਰੀ ਰੱਖੇਗਾ।