ਡੇਰਾਬੱਸੀ ਨੇੜਲੇ ਪਿੰਡ ਜਨੇਤਪੁਰ ਵਿੱਚ ਤੇਂਦੁਏ ਦੀ ਦਹਿਸ਼ਤ

ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਤੇ ਔਰਤਾਂ ਨੇ ਜੰਗਲੀ ਜਾਨਵਰ ਦੇਖਣ ਦਾ ਦਾਅਵਾ ਕੀਤਾ

ਡੇਰਾਬੱਸੀ ਨੇੜਲੇ ਪਿੰਡ ਜਨੇਤਪੁਰ ਵਿੱਚ ਤੇਂਦੁਏ ਦੀ ਦਹਿਸ਼ਤ

ਪਿੰਡ ਜਨੇਤਪੁਰ ਦੇ ਖੇਤ ਵਿੱਚ ਪਿੰਜਰਾ ਲਾਉਂਦੇ ਹੋਏ ਜੰਗਲਾਤ ਵਿਭਾਗ ਦੇ ਕਾਮੇ। -ਫੋਟੋ: ਨਿਤਿਨ ਮਿੱਤਲ

ਹਰਜੀਤ ਸਿੰਘ

ਡੇਰਾਬੱਸੀ, 19 ਮਈ

ਪਿੰਡ ਜਨੇਤਪੁਰ ਵਿੱਚ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਔਰਤਾਂ ਨੇ ਅੱਜ ਇਲਾਕੇ ਵਿੱਚ ਤੇਂਦੁਏ ਵਰਗਾ ਜੰਗਲੀ ਜਾਨਵਰ ਵੇਖਣ ਦਾ ਦਾਅਵਾ ਕੀਤਾ ਹੈ। ਮਾਮਲਾ ਸਾਹਮਣੇ ਆਉਣ ਮਗਰੋਂ ਜੰਗਲਾਤ ਵਿਭਾਗ ਨੇ ਤੇਂਦੁਏ ਨੂੰ ਫੜਨ ਲਈ ਖੇਤਾਂ ਵਿੱਚ ਪਿੰਜਰਾ ਲਗਾ ਦਿੱਤਾ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਪਰ ਕੋਈ ਜੰਗਲੀ ਜਾਨਵਰ ਨਜ਼ਰ ਨਾ ਆਇਆ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਏਐੱਸਆਈ ਬਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਜਨੇਤਪੁਰ ਨੇੜੇ ਖੇਤਾਂ ਵਿੱਚ ਕੰਮ ਕਰਦੀ ਬਜ਼ੁਰਗ ਔਰਤ ਕਮਲਾ ਮੁਤਾਬਕ ਉਸ ਨੇ ਪਹਿਲਾਂ ਸ਼ੇਰ ਵਰਗੇ ਜਾਨਵਰ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਇਕ ਜੰਗਲੀ ਜਾਨਵਰ ਛਲਾਂਗ ਮਾਰ ਕੇ ਦੂਜੇ ਖੇਤਾਂ ਵਿੱਚ ਵੜ ਗਿਆ। ਕਮਲਾ ਤੇ ਉਸ ਨਾਲ ਮੌਜੂਦ ਹੋਰ ਲੋਕ ਡਰ ਕੇ ਉਥੋਂ ਭੱਜ ਗਏ। ਇਸ ਤੋਂ ਇਲਾਵਾ ਨੇੜਲੇ ਖੇਤ ਵਿੱਚ ਖਰਬੂਜੇ ਤੋੜਦੇ ਪਰਵਾਸੀ ਮਜ਼ਦੂਰ ਨੇ ਵੀ ਜੰਗਲੀ ਜਾਨਵਰ ਵੇਖਣ ਦਾ ਦਾਅਵਾ ਕੀਤਾ। ਇਸ ਤੋਂ ਬਾਅਦ ਪੁਲੀਸ ਮੌਕੇ ’ਤੇ ਪਹੁੰਚੀ ਤੇ ਟਰੈਕਟਰ ’ਤੇ ਬੈਠ ਕੇ ਸੂਰਜਮੁਖੀ ਦੇ ਖੇਤਾਂ ਦੀ ਭਾਲ ਕੀਤੀ ਗਈ ਪਰ ਕੁਝ ਨਹੀਂ ਮਿਲਿਆ। ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਵੀ ਮੌਕੇ ਦਾ ਦੌਰਾ ਕਰਦਿਆਂ ਇਕ ਪਿੰਜਰਾ ਖੇਤਾਂ ਵਿੱਚ ਲਗਾ ਦਿੱਤਾ ਹੈ। ਇਲਾਕੇ ਦੇ ਮਜ਼ਦੂਰਾਂ ਨੇ ਦੱਸਿਆ ਕਿ ਤੇਂਦੁਏ ਨੂੰ ਫੜਨ ਲਈ ਜਿਥੇ ਪਿੰਜਰਾ ਲਾਇਆ ਗਿਆ ਹੈ, ਉਸ ਦੇ ਨੇੜੇ ਹੀ ਉਹ ਰਹਿੰਦੇ ਹਨ ਅਤੇ ਜੇਕਰ ਤੇਂਦੁਆ ਸੱਚ ਵਿੱਚ ਹੋਇਆ ਤਾਂ ਉਨ੍ਹਾਂ ਦੇ ਪਰਿਵਾਰਾਂ ਲਈ ਖ਼ਤਰੇ ਵਾਲੀ ਗੱਲ ਹੋ ਸਕਦੀ ਹੈ।

ਪਿੰਡ ਵਾਸੀ ਚੌਕਸ ਰਹਿਣ: ਸਰਪੰਚ

ਪਿੰਡ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਬੱਲਾ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਚੌਕਸ ਰਹਿਣ ਲਈ ਆਖਿਆ ਗਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਤੇਂਦੁਏ ਨੂੰ ਫੜਨ ਲਈ ਜਿਹੜਾ ਪਿੰਜਰਾ ਲਾਇਆ ਗਿਆ ਹੈ, ਉਸ ਵਿੱਚ ਮੀਟ, ਮਾਸ ਜਾਂ ਕੋਈ ਛੋਟਾ ਜਾਨਵਰ ਨਹੀਂ ਰੱਖਿਆ ਗਿਆ ਜਿਸ ਦੇ ਲਾਲਚ ਵਿੱਚ ਆ ਕੇ ਤੇਂਦੁਆ ਪਿੰਜਰੇ ਵਿੱਚ ਕੈਦ ਹੋ ਸਕੇ। ਤੇਂਦੁਆ ਵਿਖਾਈ ਦੇਣ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਫੈਲ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All