ਪੀ.ਪੀ. ਵਰਮਾ
ਪੰਚਕੂਲਾ, 18 ਨਵੰਬਰ
ਪਿੰਜੌਰ-ਸ਼ਿਮਲਾ ਹਾਈਵੇਅ ਉੱਤੇ ਸੜਕ ਕੰਢੇ ਤੇਂਦੂਏ ਦਾ ਬੱਚਾ ਮਰਿਆ ਹੋਇਆ ਮਿਲਿਆ। ਜੰਗਲਾਤ ਵਿਭਾਗ ਦੇ ਮੁਲਾਜ਼ਮ ਗਿਆਨ ਦੇਵ ਅਨੁਸਾਰ ਉਹ ਸਵੇਰੇ ਆਪਣੇ ਘਰ ਤੋਂ ਕਿਸੇ ਕੰਮ ਜਾ ਰਿਹਾ ਸੀ ਤਾਂ ਉਸ ਨੇ ਸੜਕ ਕੰਢੇ ਮਰਿਆ ਹੋਇਆ ਤੇਂਦੂਏ ਦਾ ਬੱਚਾ ਦੇਖਿਆ। ਇਸ ਦੌਰਾਨ ਲੋਕਾਂ ਦੀ ਭੀੜ ਲੱਗ ਗਈ। ਜੰਗਲਾਤ ਵਿਭਾਗ ਦੇ ਮੁਲਾਜ਼ਮ ਗਿਆਨ ਦੇਵ ਨੇ ਇਸ ਬਾਰੇ ਜੰਗਲਾਤ ਵਿਭਾਗ ਦੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਥੋੜ੍ਹੀ ਦੇਰ ਬਾਅਦ ਉਹ ਉਸ ਮਰੇ ਹੋਏ ਬੱਚੇ ਨੂੰ ਲੈ ਗਏ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗਲਾਂ ਵਿੱਚ ਹੋਰ ਰਹੀਆਂ ਉਸਾਰੀਆਂ ਅਤੇ ਵਧ ਰਹੀ ਆਬਾਦੀ ਕਾਰਨ ਜੰਗਲੀ ਜਾਨਵਰ ਅਤੇ ਜੰਗਲ ਦਿਨੋਂ-ਦਿਨ ਘਟ ਰਹੇ ਹਨ।