ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਨੇ ਅੱਜ ਮੰਗਲਵਾਰ ਨੂੰ ‘ਹੋਮ ਕੰਪੋਸਟਿੰਗ’ ਅਤੇ ‘ਸਰੋਤ ਪੱਧਰ ਤੋਂ ਹੀ ਗਿੱਲ ਤੇ ਸੁੱਕਾ ਕੂੜਾ-ਵੱਖੋ ਵੱਖਰਾ ਕਰਨ ਬਾਰੇ ਇੱਕ ਜਾਗਰੂਕਤਾ ਮੁਹਿੰਮ ਸੁਰੂ ਕੀਤੀ ਹੈ। ਨਿਗਮ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਅਨੁਸਾਰ ਤਾਂ ਜੋ ਬਾਇਓਡੀਗ੍ਰੇਡੇਬਲ ਰਹਿੰਦ ਖੁਹੰਦ ਦੀ ਰੀਸਾਈਕਲਿੰਗ ਕਰਕੇ ਖਾਦ ਬਣਾਉਣ ਲਈ ‘ਸਾਡਾ ਕੂੜਾ, ਸਾਡੀ ਜ਼ਿੰਮੇਵਾਰੀ’ ਲਈ ਵੀ ਜਾਗਰੂਕ ਕੀਤਾ ਜਾਵੇਗਾ। ਨਿਗਮ ਵਲੋਂ ਅੱਜ ਇਥੇ ਸੈਕਟਰ- 29 ਅਤੇ ਉਦਯੋਗਿਕ ਖੇਤਰ ਵਿਖੇ ਇਹ ਜਾਗਰੂਕਤਾ ਮੁਹਿੰਮ ਚਲਾਈ ਗਈ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬ੍ਰਾਂਡ ਅੰਬੈਸਡਰ ਕਾਜਲ ਮੰਗਲਮੁਖੀ ਦੀ ਅਗਵਾਈ ਵਾਲੀ ਟੀਮ ਨੇ ਲੋਕਾਂ ਨੂੰ ਆਪੋ-ਆਪਣੇ ਘਰਾਂ ਦੇ ਕੂੜੇ ਤੋਂ ਘਰੇਲੂ ਖਾਦ ਬਣਾਉਣ ਵਿੱਚ ਲਈ ਪ੍ਰੇਰਿਤ ਕੀਤਾ। -ਖੇਤਰੀ ਪ੍ਰਤੀਨਿਧ