ਪੱਤਰ ਪ੍ਰੇਰਕ
ਲਾਲੜੂ, 22 ਨਵੰਬਰ
ਲਾਲੜੂ ਪਿੰਡ ਤੋਂ ਭੇਤਭਰੀ ਹਾਲਤ ਵਿੱਚ ਦਸ ਸਾਲਾ ਬੱਚਾ 15 ਨਵੰਬਰ ਤੋਂ ਲਾਪਤਾ ਹੈ ਜਿਸ ਬਾਰੇ ਕੋਈ ਊੱਘ- ਸੁੱਘ ਨਾ ਲੱਗਣ ਕਾਰਨ ਮਾਪਿਆਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।
ਏ.ਐੱਸ.ਆਈ ਪਰਵੀਨ ਕੌਰ ਨੇ ਦੱਸਿਆ ਕਿ ਸੁਮੀਤ ਕੁਮਾਰ ਪੁੱਤਰ ਘਨੇਰੀ ਸਾਹੂ ਜੋ ਕਾਲੀ ਮਾਤਾ ਮੰਦਰ, ਲਾਲੜੂ ਦੀ ਗਲੀ ਵਿੱਚ ਰਹਿੰਦਾ ਸੀ, 15 ਨਵੰਬਰ ਨੂੰ ਸਵੇਰੇ ਆਪਣੇ ਘਰ ਦੇ ਬਾਹਰ ਖੇਡਦਾ ਹੋਇਆ ਗੁੰਮ ਹੋ ਗਿਆ। ਇਸ ਸਬੰਧੀ ਤਿੰਨ ਚਾਰ ਦਿਨ ਮਾਪੇ ਆਪਣੇ ਪੱਧਰ ’ਤੇ ਊਸ ਦੀ ਤਲਾਸ਼ ਕਰਦੇ ਰਹੇ ਪਰ ਕੁਝ ਅਤਾ-ਪਤਾ ਨਾ ਲੱਗਣ ’ਤੇ ਉਨ੍ਹਾਂ ਇਸ ਦੀ ਸੂਚਨਾ ਲਾਲੜੂ ਪੁਲੀਸ ਨੂੰ ਦਿੱਤੀ, ਜਿਥੇ ਪੁਲੀਸ ਨੇ ਧਾਰਾ 363 ਤਹਿਤ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।