ਸਰਬਜੀਤ ਸਿੰਘ ਭੱਟੀ
ਲਾਲੜੂ, 11 ਫਰਵਰੀ
ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਐਨ.ਕੇ.ਸਰਮਾ ਨੇ ਵੱਖ ਵੱਖ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸੂਬੇ ’ਚ ਅਕਾਲੀ-ਬਸਪਾ ਸਰਕਾਰ ਆਉਂਦੇ ਹੀ ਪਹਿਲਾਂ ਲਾਲੜੂ ਵਿੱਚ ਦਰਖੱਤ ਘੁਟਾਲੇ ਦੀ ਜਾਂਚ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਪਿੰਡ ਟਿਵਾਣਾ, ਤੋਗਾਂਪੁਰ ਅਤੇ ਲਾਲੜੂ ਦੇ ਵੱਖ ਵੱਖ ਵਾਰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਲੱਕੜ ਚੋਰੀ ਦੇ ਘੁਟਾਲੇ ਦਾ ਅਕਾਲੀ ਦਲ ਵੱਲੋਂ ਪਰਦਾਫਾਸ਼ ਕੀਤਾ ਗਿਆ ਸੀ। ਕਾਂਗਰਸੀ ਉਮੀਦਵਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਨ੍ਹਾਂ ਦਾ ਬਚਾਅ ਕਰ ਰਹੇ ਹਨ। ਇਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਲਾਲੜੂ ਵਿੱਚ ਦਰੱਖਤ ਕੱਟਣ ਦਾ ਘੁਟਾਲਾ ਦੀਪਇੰਦਰ ਸਿੰਘ ਢਿੱਲੋਂ ਦੀ ਸ਼ਹਿ ’ਤੇ ਹੋਇਆ ਸੀ, ਇਸ ਘਪਲੇ ਦੀ ਜਾਂਚ ਕਰਾਵੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਿ੍ਸ਼ਟਾਚਾਰ ਦੇ ਖਿਲਾਫ ਇੱਕਜੁੱਟ ਹੋ ਕੇ ਵੋਟ ਪਾਉਣ ਅਤੇ ਸੂਬੇ ’ਚ ਫੈਲੇ ਭਿ੍ਸ਼ਟਾਚਾਰ ਦਾ ਜਵਾਬ ਵੋਟ ਦੀ ਚੋਟ ਨਾਲ ਦੇਣ ਤਾਂ ਜੋ ਇਲਾਕੇ ਚੋਂ ਭਿ੍ਸ਼ਟਾਚਾਰੀਆਂ ਨੂੰ ਖਦੇੜਿਆ ਜਾ ਸਕੇ। ਇਸ ਮੌਕੇ ਜਸਪਾਲ ਸਿੰਘ ਸਰਪੰਚ ਜ਼ੀਰਕਪੁਰ, ਬਸਪਾ ਆਗੂ ਓਮ ਪ੍ਰਕਾਸ਼ ਸ਼ਿੰਘ ਪਾਖੀ, ਕਰਮਜੀਤ ਕੌਰ ਬੜਾਣਾ, ਮਨਜੀਤ ਸਿੰਘ ਮਲਕਪੁਰ, ਸੁਰਜੀਤ ਸਿੰਘ ਟਿਵਾਣਾ, ਸ਼ਿਵਦੇਵ ਸਿੰਘ ਕੁਰਲੀ, ਹਰਦਮ ਜਾਸਤਨਾ, ਮਨਪ੍ਰੀਤ ਸਿਘ ਵਿਰਕ, ਗਰਚਰਨ ਸਿੰਘ ਤੋਗਾਂਪੁਰ ਮੌਜੂਦ ਸਨ।