ਪੱਤਰ ਪ੍ਰੇਰਕ
ਲਾਲੜੂ, 29 ਸਤੰਬਰ
ਲਾਲੜੂ-ਧਰਮਗੜ੍ਹ ਸੜਕ ਦੇ ਕਿਨਾਰੇ ਜਨਤਾ ਸੋਪ ਫੈਕਟਰੀ ਕੋਲ ਪਏ ਗੰਦਗੀ ਦੇ ਢੇਰ ਸਥਾਨਕ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਸਥਾਨਕ ਵਾਸੀਆਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਗੰਦਗੀ ਦੇ ਕਾਰਨ ਕੋਈ ਮਹਾਂਮਾਰੀ ਫੇੈਲ ਸਕਦੀ ਹੈ। ਸਥਾਨਕ ਨਿਵਾਸੀ ਰਾਜੀਵ ਸ਼ਰਮਾ, ਡਾ: ਕਰਨ ਭਨੌਟ, ਗਿਆਨ ਚੰਦ ਸ਼ਰਮਾ ਸਮੇਤ ਅਨੇਕਾ ਵਿਅਕਤੀਆਂ ਨੇ ਦੱਸਿਆ ਕਿ ਉਕਤ ਸੜਕ ਦੇ ਕਿਨਾਰੇ ਖਾਲੀ ਪਲਾਟਾਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾ ਵਿਚ ਲਾਵਾਰਿਸ ਤੇ ਅਵਾਰਾ ਪਸ਼ੂ ਮੁੰਹ ਮਾਰ ਰਹੇ ਹਨ, ਸਫਾਈ ਨਾ ਹੋਣ ਕਾਰਨ ਗੰਦਗੀ ਚਾਰੇ ਪਾਸੇ ਫੈਲੀ ਹੋਈ ਹੈ, ਜਿਸ ਵਿਚੋਂ ਗੰਦੀ ਬਦਬੂ ਆਲੇ ਦੁਆਲੇ ਦੇ ਵਾਤਾਵਰਨ ਵਿੱਚ ਫੈਲ ਰਹੀ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਛੇਤੀ ਹੀ ਗੰਦਗੀ ਦੇ ਢੇਰਾਂ ਨੂੰ ਚੁਕਵਾ ਕੇ ਸਫ਼ਾਈ ਕਰਵਾਈ ਜਾਵੇਗੀ।
ਫੋਟੋ ਕੈਪਸ਼ਨ: ਲਾਲੜੂ-ਧਰਮਗੜ੍ਹ ਸੜਕ ਕੰਢੇ ਖਾਲੀ ਪਲਾਟਾਂ ’ਚ ਲੱਗੇ ਗੰਦਗੀ ਦੇ ਢੇਰ। -ਫੋਟੋ: ਭੱਟੀ