ਸਰਬਜੀਤ ਸਿੰਘ ਭੱਟੀ
ਲਾਲੜੂ, 9 ਅਪਰੈਲ
ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਕਈ ਵਾਰਡਾਂ ਵਿਚ ਸਫ਼ਾਈ ਦਾ ਪ੍ਰਬੰਧ ਨਾ ਹੋਣ ਕਾਰਨ ਗੰਦਗੀ ਫੈਲੀ ਹੋਈ ਹੈ। ਵਾਰਡ ਨੰਬਰ 4, 5, 6, 7 ਤੇ 8 ਸਣੇ ਫ਼ੌਜੀ ਮੈਦਾਨ, ਪੁਰਾਣੀ ਸਬਜ਼ੀ ਮੰਡੀ ਅਤੇ ਮੁੱਖ ਬਾਜ਼ਾਰ ਗੰਦਗੀ ਨਾਲ ਭਰੇ ਪਏ ਹਨ। ਕੰਨਟੇਨਰ ਨਾ ਹੋਣ ਕਾਰਨ ਕੂੜੇ ਦੇ ਢੇਰ ਲੱਗੇ ਹੋਏ ਹਨ। ਗੰਦਗੀ ਤੇ ਬਦਬੂ ਤੋਂ ਪ੍ਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਵਾਰ ਕੰਨਟੇਨਰ ਰੱਖਣ ਅਤੇ ਸਫ਼ਾਈ ਸੇਵਕਾਂ ਦੀ ਗਿਣਤੀ ਵਧਾਉਣ ਦਾ ਮਾਮਲਾ ਨਗਰ ਕੌਂਸਲ ਦੇ ਅਧਿਕਾਰੀਆਂ ਅੱਗੇ ਰੱਖਿਆ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਦੂਜੇ ਪਾਸੇ, ਨਗਰ ਕੌਂਸਲ ਦੀ ਚੋਣਾਂ ’ਚ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਵਾਲੇ ਕੌਂਸਲਰ ਵੀ ਵਾਰਡਾਂ ’ਚ ਨਜ਼ਰ ਨਹੀਂ ਆ ਰਹੇ।
ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜੰਗ ਬਹਾਦਰ ਨੇ ਦੱਸਿਆ ਕਿ ਫ਼ੌਜੀ ਮੈਦਾਨ ਵਿੱਚ ਮੁਰੰਮਤ ਕਰਵਾ ਕੇ ਗੰਦਗੀ ਪਾਉਣ ਵਾਲਾ ਕੰਨਟੇਨਰ ਰੱਖ ਦਿੱਤਾ ਹੈ। ਬਾਕੀ ਥਾਵਾਂ ’ਤੇ ਵੀ ਛੇਤੀ ਰੱਖ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਭਰਤੀ ਲਈ ਸਰਕਾਰ ਨੂੰ ਪ੍ਰਪੋਜ਼ਲ ਭੇਜੀ ਹੈ।