ਪੱਤਰ ਪ੍ਰੇਰਕ
ਲਾਲੜੂ, 6 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਕੁਰਲੀ ਦੀ ਅਗਵਾਈ ਹੇਠ ਆਈਟੀਆਈ ਚੌਕ ਵਿੱਚ ਇਕੱਠ ਦੌਰਾਨ ਇਕ ਪੱਤਰਕਾਰ ਐਂਕਰ ਖ਼ਿਲਾਫ਼ ਭਾਜਪਾ ਆਗੂ ਹਰਜੀਤ ਗਰੇਵਾਲ ਵਲੋਂ ਮੰਦੀ ਸ਼ਬਦਾਵਲੀ ਬੋਲੇ ਜਾਣ ’ਤੇ ਸਖ਼ਤ ਰੋਸ ਪ੍ਰਗਟ ਕੀਤਾ ਅਤੇ ਇਸ ਮੌਕੇ ਹਰਜੀਤ ਗਰੇਵਾਲ ਦਾ ਪੁਤਲਾ ਵੀ ਸਾੜੀਆ ਗਿਆ।
ਇਸ ਮੌਕੇ ਕਿਸਾਨ ਆਗੂ ਪ੍ਰੇਮ ਸਿੰਘ ਰਾਣਾ, ਗੁਰਚਰਨ ਸਿੰਘ ਜੌਲਾ, ਭੁਪਿੰਦਰ ਸਿੰਘ ਜੰਡਲੀ, ਕਰਨੈਲ ਸਿੰਘ ਜੌਲਾ, ਹਰਵਿੰਦਰ ਸਿੰਘ ਟੋਨੀ ਜਲਾਲਪੁਰ, ਕੁਲਦੀਪ ਸਿੰਘ, ਲਾਭ ਸਿੰਘ ਜੰਡਲੀ, ਗਰਜੰਟ ਸਿੰਘ, ਫੱਗੂ ਰਾਮ, ਉਦੇ ਰਾਣਾ ਸਮੇਤ ਅਨੇਕਾ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੇਵਾਲ ਦੇ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।