ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 12 ਸਤੰਬਰ
ਭੱਠਾ ਐਸੋਸੀਏਸ਼ਨ ਤਹਿਸੀਲ ਚਮਕੌਰ ਸਾਹਿਬ ਦੇ ਮੈਂਬਰਾਂ ਦੀ ਮੀਟਿੰਗ ਕੁਲਵੰਤ ਸਿੰਘ ਤੁੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕੋਲੇ ਦਾ ਭਾਅ ਵਧਾਏ ਜਾਣ ਤੇ ਸਰਕਾਰ ਦੀ ਨਿਖੇਧੀ ਕੀਤੀ ਗਈ। ਸ੍ਰੀ ਤੁੰਗ ਨੇ ਦੱਸਿਆ ਕਿ ਕੋਲਾ ਮਾਫੀਆ ਦੀ ਮਿਲੀ ਭੁਗਤ ਨਾਲ ਇਹ ਰੇਟ ਵਧਾਏ ਗਏ ਹਨ, ਕਿਉਂਕਿ ਪਹਿਲਾਂ ਕੋਲੇ ਦਾ ਭਾਅ 7000 ਰੁਪਏ ਪ੍ਰਤੀ ਟਨ ਸੀ ਪਰ ਹੁਣ ਵਧਾ ਕੇ 18000 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇੱਟ ਦਾ ਭਾਅ ਵੀ 6500 ਰੁਪਏ ਪ੍ਰਤੀ ਹਜ਼ਾਰ ਭੱਠਾ ਮਾਲਕਾਂ ਵੱਲੋਂ ਕਰ ਦਿੱਤਾ ਗਿਆ ਹੈ ਜਿਸ ਕਾਰਨ ਹੁਣ ਵਿਕਾਸ ਕਾਰਜਾਂ ਵਿੱਚ ਖੜੋਤ ਆਵੇਗੀ। ਇਸ ਮੌਕੇ ਧਰਮਪਾਲ ਮਿੱਤਲ, ਸੁਨੀਲ ਖੁੱਲਰ, ਵਿਵੇਕ ਮਿੱਤਲ, ਗਗਨਦੀਪ ਸਿੰਘ, ਪੰਕਜ ਗਰਗ, ਜਸਪ੍ਰੀਤ ਸਿੰਘ ਤੇ ਦਿਨੇਸ਼ ਮਿੱਤਲ ਵੀ ਹਾਜ਼ਰ ਸਨ।