ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 19 ਅਪਰੈਲ
ਹੰਸਾਲੀ ਸਾਹਿਬ ਵਿਖੇ ਸੀਟੀਯੂ ਸਟਾਫ ਵੱਲੋਂ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਅਖੰਡ ਪਾਠ ਦੇ ਪਾਠ ਦੇ ਭੋਗ ਪਾਏ ਗਏ ਅਤੇ ਲੰਗਰ ਲਗਾਇਆ ਗਿਆ। ਸਟਾਫ ਦੇ ਮੈਂਬਰਾਂ ਨੇ ਖੁਦ ਹੀ ਪਾਠ ਕੀਤਾ। ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਜਿਸ ਵਿਚ ਪੰਜ ਪਿਆਰਿਆ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੰਘ ਸਾਜਿਆ ਸੀ। ਉਨ੍ਹਾਂ ਖਾਲਸਾ ਪੰਥ ਦੀ ਸਥਾਪਨਾ ਜਬਰ ਜ਼ੁਲਮ ਖ਼ਿਲਾਫ਼ ਲੜਨ ਲਈ ਕੀਤੀ ਸੀ। ਉਨ੍ਹ੍ਵਾਂ ਕਿਹਾ ਸੀ ਕਿ ਜ਼ੁਲਮ ਕਰਨਾ ਅਤੇ ਸਹਿਣਾ ਦੋਵੇਂ ਹੀ ਪਾਪ ਹਨ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਜ਼ੁਲਮ ਦਾ ਡਟ ਕੇ ਟਾਕਰਾ ਕਰੀਏ ਅਤੇ ਨਾਮ ਸਿਮਰਨ ਕਰਦਿਆਂ ਹੱਕ ਸੱਚ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਗਰੀਬਾਂ ਦੀ ਮਦਦ ਕਰੀਏ। ਇਸ ਮੌਕੇ ਮੈਨੇਜਰ ਸਾਧੂ ਰਾਮ ਭੱਟਮਾਜਰਾ, ਤਰਲੋਚਨ ਸਿੰਘ ਖੰਟ, ਪਿਆਰਾ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ ਡੰਘੇੜੀਆ, ਮੋਹਨ ਸਿੰਘ ਬਧੌਛੀ, ਅਵਤਾਰ ਸਿੰਘ, ਸੁਰਿੰਦਰ ਸਿੰਘ ਰੰਧਾਵਾ, ਗਿਆਨੀ ਬਲਦੇਵ ਸਿੰਘ ਕਥਾਵਾਚਕ, ਮਹਿੰਦਰ ਸਿੰਘ ਮੈਨੇਜਰ, ਮੋਹਨ ਸਿੰਘ ਖੇੜਾ ਅਤੇ ਹਰੀ ਸਿੰਘ ਹਾਜ਼ਰ ਸਨ।