ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਅਕਤੂਬਰ
ਐੱਸਡੀ ਸੀਨੀਅਰ ਸੈਕੰਡਰੀ ਸਕੂਲ ਹਿੱਲ ਰੋਡ ਅੰਬਾਲਾ ਛਾਉਣੀ ਦੀ 11ਵੀਂ ਜਮਾਤ ਦੀ ਵਿਦਿਆਰਥਣ ਗੁਰਵਿੰਦਰ ਨੇ ਨੈਸ਼ਨਲ ਕਰਾਟੇ ਆਫ਼ ਇੰਡੀਆ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਏ ਗਏ ਨਾਰਥ ਜ਼ੋਨ ਕਰਾਟੇ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ। ਪ੍ਰਿੰਸੀਪਲ ਸ਼ਸ਼ੀ ਸ਼ਰਮਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਕਰੀਬ 700 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਗੁਰਵਿੰਦਰ ਨੇ ਦੱਸਿਆ ਕਿ ਉਸ ਦਾ ਫ਼ੈਸਲਾਕੁਨ ਮੁਕਾਬਲਾ ਸਿੱਕਮ ਦੀ ਲੜਕੀ ਨਾਲ ਹੋਇਆ ਜਿਸ ਨੂੰ ਪਛਾੜ ਕੇ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਤਾਰਾ ਚੰਦ ਅਤੇ ਚੇਅਰਮੈਨ ਉਮਾ ਕਾਂਤ ਨੇ ਇਸ ਪ੍ਰਾਪਤੀ ਲਈ ਗੁਰਵਿੰਦਰ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਫ਼ੋਟੋ:18-ਏਐਮਬੀ-1. ਗੋਲਡ ਮੈਡਲ ਜਿੱਤਣ ਵਾਲੀ ਗੁਰਵਿੰਦਰ ਪ੍ਰਿੰਸੀਪਲ ਸ਼ਸ਼ੀ ਸ਼ਰਮਾ ਅਤੇ ਅਧਿਆਪਕਾਂ ਨਾਲ। ਫ਼ੋਟੋ: ਢਿੱਲੋਂ