ਪੱਤਰ ਪ੍ਰੇਰਕ
ਚੰਡੀਗੜ੍ਹ, 27 ਅਪਰੈਲ
ਪੰਜਾਬ ਸਿਵਲ ਸਕੱਤਰੇਤ (ਰਿਟਾਇਰਡ) ਆਫੀਸਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਸੈਕਟਰ 23 ਸਥਿਤ ਕਮਿਊਨਿਟੀ ਸੈਂਟਰ ਵਿੱਚ ਹੋਈ। ਇਸ ਦੌਰਾਨ ਕੰਵਲਜੀਤ ਕੌਰ ਭਾਟੀਆ ਨੂੰ ਸਰਬਸੰਮਤੀ ਨਾਲ ਚੌਥੀ ਵਾਰ ਐਸੋਸੀਏਸ਼ਨ ਦੀ ਪ੍ਰਧਾਨ ਚੁਣਿਆ ਗਿਆ ਜਦਕਿ ਸੁਖਦੇਵ ਸਿੰਘ ਅੰਡਰ ਸੈਕਟਰੀ (ਰਿਟਾ.) ਨੂੰ ਵਿੱਤ ਸਕੱਤਰ ਬਣਾਇਆ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਿਆਮ ਲਾਲ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਦਮਨਪ੍ਰੀਤ ਸਿੰਘ ਨੇ ਵੀ ਸ਼ਿਰਕਤ ਕੀਤੀ। ਕੰਵਲਜੀਤ ਕੌਰ ਭਾਟੀਆ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਲਈ 2.59 ਦਾ ਮਲਟੀਫਿਕੇਸ਼ਨ ਫੈਕਟਰ ਅਤੇ ਪੈਨਸ਼ਨਾਂ ਦੇ ਬਕਾਏ ਤੁਰੰਤ ਦਿੱਤੇ ਜਾਣ। ਪ੍ਰੋਗਰਾਮ ਵਿੱਚ 70 ਸਾਲ ਤੋਂ ਵੱਧ ਉਮਰ ਦੇ ਸੇਵਾਮੁਕਤ ਅਫ਼ਸਰਾਂ ਦਾ ਸਨਮਾਨ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਅਮਰ ਵਿਰਦੀ ਨੇ ਬੋਲੀਆਂ ਪਾਈਆਂ, ਜਦਕਿ ਜਰਨੈਲ ਹੁਸ਼ਿਆਰਪੁਰੀ ਤੇ ਅਜਮੇਰ ਸਾਗਰ ਨੇ ਗਜ਼ਲਾਂ ਪੇਸ਼ ਕੀਤੀਆਂ। ਇਸ ਮੌਕੇ ਗੁਰਪਾਲ ਸਿੰਘ ਭੱਟੀ, ਵੀਕੇ ਭੱਲਾ, ਭੁਪਿੰਦਰ ਸਿੰਘ, ਮਨੋਹਰ ਸਿੰਘ ਮੱਕੜ, ਉਮਾ ਕਾਂਤ ਤਿਵਾੜੀ, ਸੁਖਦੇਵ ਸਿੰਘ, ਸੁਰਜੀਤ ਸਿੰਘ ਸੀਤਲ, ਬੀਐੱਸ ਸੋਢੀ, ਚੰਦਰ ਸੁਰੇਖਾ, ਕੁਲਦੀਪ ਸਿੰਘ ਭਾਟੀਆ, ਰਬਿੰਦਰ ਕੁਮਾਰ ਸ਼ਰਮਾ ਅਤੇ ਆਸ਼ਾ ਸੂਦ ਵੀ ਹਾਜ਼ਰ ਸਨ।