ਪੱਤਰ ਪ੍ਰੇਰਕ
ਬਨੂੜ, 23 ਨਵੰਬਰ
ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਸ਼ਹਿਰ ਦੇ ਅੱਠ ਵਾਰਡਾਂ ਵਿੱਚ 3 ਕਰੋੜ 11 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਸ਼ਹਿਰ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਬਾਹਰੀ ਹਿੱਸੇ ਨੂੰ ਨਵਿਆਉਣ ਲਈ 30 ਲੱਖ ਦੇ ਕੰਮ ਵੀ ਆਰੰਭ ਕਰਵਾਏ। ਉਨ੍ਹਾਂ ਬੱਸੀ ਈਸੇ ਖਾਂ ਵਿੱਚ ਫਿਰਨੀ ਨੂੰ ਇੰਟਰਲਾਕ ਟਾਈਲਾਂ ਨਾਲ ਪੱਕਾ ਕਰਨ ਅਤੇ ਵਾਰਡ ਨੰਬਰ 7 ਵਿੱਚ ਪਾਰਕ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਤੇ ਬਾਕੀ ਵਾਰਡਾਂ ਵਿੱਚ ਇੰਟਰਲਾਕ ਗਲੀਆਂ ਤੇ ਸੜਕਾਂ ਬਣਾਉਣ ਦਾ ਕੰਮ ਆਰੰਭ ਕਰਵਾਇਆ। ਸ੍ਰੀ ਕੰਬੋਜ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਮਿਊਨਿਟੀ ਸੈਂਟਰ ਦਾ ਤੋਹਫ਼ਾ ਦੇਣ ਲਈ 2 ਕਰੋੜ ਦੀ ਲਾਗਤ ਨਾਲ ਗੁੱਗਾ ਮਾੜੀ ਕੋਲ ਗਿਆਰਾਂ ਵਿੱਘੇ ਜ਼ਮੀਨ ਵਿੱਚ 28 ਨਵੰਬਰ ਨੂੰ ਉਸਾਰੀ ਆਰੰਭ ਕਰਵਾਈ ਜਾਵੇਗੀ।