ਪੱਤਰ ਪ੍ਰੇਰਕ
ਪੰਚਕੂਲਾ, 12 ਅਕਤੂਬਰ
ਨਗਰ ਨਿਗਮ ਪੰਚਕੂਲਾ ਤੋਂ ਕਾਲਕਾ-ਪਿੰਜ਼ੌਰ ਪ੍ਰਸ਼ਾਸਨਿਕ ਅਤੇ ਤਕਨੀਕੀ ਤੌਰ ’ਤੇ ਅਲੱਗ ਹੋ ਗਏ ਹਨ। ਕਾਲਕਾ-ਪਿੰਜੌਰ ਇਲਾਕੇ ਦੀ ਵੱਖਰੀ ਨਗਰ ਪਰਿਸ਼ਦ ਬਣ ਚੁੱਕੀ ਹੈ ਅਤੇ ਹੁਣ ਨਿਗਮ ਦਾ ਰਿਕਾਰਡ ਅਤੇ ਫੰਡ ਆਦਿ ਦਾ ਹੈਂਡ ਓਵਰ-ਟੇਕ ਓਵਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਰਾਜ ਸਰਕਾਰ ਨੇ ਅਨੂਪ ਚੌਧਰੀ ਨੂੰ ਕਾਲਕਾ-ਪਿੰਜੌਰ ਨਗਰ ਪਰਿਸ਼ਦ ਦਾ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਜੁਆਇਨ ਵੀ ਕਰ ਲਿਆ ਹੈ। ਪਰਿਸ਼ਦ ਦਫ਼ਤਰ ਵਿੱਚ ਇੰਜਨੀਅਰਿੰਗ ਵਿੰਗ ਦੇ ਸੁਪਰਵਾਈਜ਼ਰੀ ਸਟਾਫ਼ ਦੀ ਨਿਯੁਕਤੀ ਹੋਣ ਤੱਕ ਨਗਰ ਨਿਗਮ ਪੰਚਕੂਲਾ ਦੇ ਐਕਸੀਅਨ ਅੰਕਿਤ ਲੋਹਾਨ ਅਤੇ ਐੱਸਡੀਆਈ ਰਵਿੰਦਰ ਮਲਿਕ ਨੂੰ ਕਾਲਕਾ-ਪਿੰਜ਼ੌਰ ਨਗਰ ਪਰਿਸ਼ਦ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।