ਪੀ.ਪੀ. ਵਰਮਾ
ਪੰਚਕੂਲਾ, 14 ਨਵੰਬਰ
ਸੈਕਟਰ-3 ਪੰਚਕੂਲਾ ਵਿੱਚ ਅੱਜ ਪੈਟ ਐਨੀਮਲ ਹੈਲਥ ਸੁਸਾਇਟੀ ਪੰਚਕੂਲਾ ਅਤੇ ਰੌਇਲ ਕੈਨਲ ਕਲੱਬ ਦੇ ਸਹਿਯੋਗ ਨਾਲ ਸ਼ੋਅ ਕਰਵਾਇਆ ਗਿਆ। ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਈਟੀਬੀਪੀ ਦੇ ਜਵਾਨਾਂ ਵੱਲੋਂ ਬੈਲਜੀਅਮ ਸ਼ੈਫਰਡ ਨਸਲ ਦੇ ਸੱਤ ਕੁੱਤਿਆਂ ਨੇ ਹੈਰਾਨੀਜਨਕ ਕਰਤੱਬ ਵਿਖਾਏ। ਆਈਟੀਬੀਟੀ ਦੇ ਡੌਗ ਸਕੂਐਡ ਨੇ ਵੱਖ ਵੱਖ ਮੁਕਾਬਲਿਆਂ ਵਿੱਚ 15 ਸੋਨੇ ਦੇ, 21 ਸਿਲਵਰ ਤੇ 5 ਕਾਂਸੀ ਦੇ ਤਗਮੇ ਜਿੱਤ ਕੇ ਓਵਰਆਲ ਟਰੋਫੀ ਜਿੱਤੀ। ਡਾਕਟਰ ਅਨਿਲ ਡਿਪਟੀ ਡਾਇਰੈਕਟਰ ਪਛੂ ਪਾਲਣ ਵਿਭਾਗ ਨੇ ਦੱਸਿਆ ਕਿ ਮੁਕਾਬਲੇ ਵਿੱਚ ਕੁੱਤਿਆਂ ਦੀਆਂ ਦਸ ਨਸਲਾਂ ਦੇ 100 ਤੋਂ ਵੱਧ ਕੁੱਤੇ ਸ਼ਾਮਲ ਹੋਏ। ਇਸ ਤਰ੍ਹਾਂ ਇਨ੍ਹਾਂ ਵੱਖ ਵੱਖ ਨਸਲਾਂ ਦੇ ਕੁੱਤਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਡਾਕਟਰ ਐਮਆਰ ਸਿੰਗਲਾ ਤੇ ਡਾਕਟਰ ਰਣਜੀਤ ਨੇ ਭਾਗ ਲੈਣ ਵਾਲੇ ਕੁੱਤਿਆਂ ਦੇ ਮਾਲਕਾਂ ਦਾ ਧੰਨਵਾਦ ਕੀਤਾ। ਸ਼ਿਵ ਜੋਸ਼ੀ ਦੇ ਗ੍ਰੇਟ ਡੇਨ ਨਸਲ ਦੇ ਕੁੱਤੇ ਨੂੰ ਬੈਸਟ ਆਫ ਸ਼ੋਅ ਦਾ ਜੇਤੂ ਐਲਾਨਿਆ ਗਿਆ। ਇਸੇ ਤਰ੍ਹਾਂ ਲਲਿਤ ਮੋਹਨ ਆਰਿਆ ਅਤੇ ਚਾਰਵੀ ਜੈਨ ਦੇ ਕੁੱਤੇ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ੋਅ ਵਿੱਚ ਆਈਟੀਬੀ ਦੇ ਕੁੱਤਿਆਂ ਦੀ ਚੜ੍ਹਤ ਰਹੀ। ਪ੍ਰਬੰਧਕਾਂ ਨੇ ਦੱਸਿਆ ਇਸ ਸ਼ੋਅ ਇਸ ਕਰਕੇ ਕੀਤਾ ਜਾਂਦਾ ਹੈ ਤਾ ਕਿ ਪਛੂ-ਪੰਛੀਆਂ ਨਾਲ ਲੋਕਾਂ ਦਾ ਪਿਆਰ ਵਧੇ। ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।