ਪੱਤਰ ਪ੍ਰੇਰਕ
ਮੋਰਿੰਡਾ, 7 ਮਾਰਚ
ਇੱਥੇ ਇੱਕ ਪੈਲੇਸ ’ਚ ਵਿਆਹ ਸਮਾਗਮ ਦੌਰਾਨ ਲਾੜੇ ਦੀ ਮਾਂ ਦੇ ਪਰਸ ’ਚੋਂ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਆਹ ਸਮਾਗਮ ਕੁਝ ਦਿਨ ਪਹਿਲਾਂ ਹੋਇਆ ਸੀ।
ਲਾੜੇ ਦੇ ਪਿਤਾ ਸੁਰਿੰਦਰ ਕੁਮਾਰ ਵਾਸੀ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਲੜਕੇ ਹਰਜੀਤ ਸਿੰਘ ਦਾ ਵਿਆਹ ਇੱਥੇ ਇੱਕ ਪੈਲੇਸ ਵਿੱਚ ਕੀਤਾ ਸੀ। ਮਿਲਣੀਆਂ ਮੌਕੇ ਜਦੋਂ ਉਸ ਦੀ ਪਤਨੀ ਕਿਰਨ ਨੇ ਆਪਣਾ ਪਰਸ ਵੇਖਿਆ ਤਾਂ ਉਸ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਗਾਇਬ ਸਨ। ਸੀਸੀਟੀਵੀ ਕੈਮਰਿਆਂ ਤੋਂ ਪਤਾ ਚੱਲਿਆ ਕਿ ਚਾਰ ਅਣਪਛਾਤੀਆਂ ਔਰਤਾਂ ਸਮਾਗਮ ’ਚ ਸ਼ਾਮਲ ਹੋਈਆਂ ਸਨ, ਜਿਨ੍ਹਾਂ ਦੀਆਂ ਫੁਟੇਜ਼ ਸਾਹਮਣੇ ਆ ਚੁੱਕੀਆਂ ਹਨ।