ਚੰਡੀਗੜ੍ਹ: ਇੱਥੋਂ ਦੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਅੰਬਾਂ ਦੇ ਬਾਗ ਦੇ ਨਜ਼ਦੀਕ ਔਰਤ ਨੂੰ ਬੰਦੂਕ ਦਿਖਾ ਕੇ ਲੱਖਾਂ ਰੁਪਏ ਦੇ ਗਹਿਣੇ ਲੁੱਟਣ ਦੀ ਘਟਨਾ ਵਾਪਰੀ ਹੈ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੈਕਟਰ 28 ਦੀ ਵਸਨੀਕ ਔਰਤ ਨੇ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਇੰਡਸਟਰੀਅਲ ਏਰੀਆ ਵਿੱਚੋਂ ਗੁਜ਼ਰ ਰਹੀ ਸੀ। ਇਸੇ ਦੌਰਾਨ ਇਕ ਵਿਅਕਤੀ ਨੇ ਬੰਦੂਕ ਦਿਖਾ ਕੇ ਸੋਨੇ ਦੀ ਚੈਨ, ਸੋਨੇ ਦੀ ਮੁੰਦਰੀ, ਚਾਂਦੀ ਦੀ ਮੁੰਦਰੀ ਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਿਆ। -ਟਨਸ