ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 10 ਅਗਸਤ
ਇਥੋਂ ਦੀ ਪੰਚਕੂਲਾ-ਸ਼ਿਮਲਾ ਸੜਕ ’ਤੇ ਲੰਘੀ ਰਾਤ ਇਕ ਹਾਦਸੇ ’ਚ ਦੋ ਗੱਡੀਆਂ ਤੇ ਇਕ ਮੋਟਰਸਾਈਕਲ ਨੁਕਸਾਨਿਆ ਗਿਆ ਜਦੋਂਕਿ ਇਕ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਗੰਭੀਰ ਹਾਲਤ ’ਚ ਚੰਡੀਗੜ੍ਹ ਸੈਕਟਰ-32 ਦਾਖ਼ਲ ਕਰਵਾਇਆ ਗਿਆ ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਲੰਘੀ ਦੇਰ ਰਾਤ ਕਰਨਾਲ ਤੋਂ ਮੁਰਗੀਆਂ ਲੈ ਕੇ ਇਕ ਜੀਪ ਚਾਲਕ ਪੰਚਕੂਲਾ ਵਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਪੰਚਕੂਲਾ ਬੈਰੀਅਰ ’ਤੇ ਸਥਿਤ ਸੇਖੋਂ ਬੈਂਕਟ ਦੇ ਨੇੜੇ ਪਹੁੰਚਿਆ ਤਾਂ ਉਸ ਨੂੰ ਸੜਕ ਵਿਚਕਾਰ ਖੜ੍ਹੀ ਸਵਿਫ਼ਟ ਕਾਰ ਦਿਖਾਈ ਨਹੀਂ ਦਿੱਤੀ ਜਿਸ ਕਾਰਨ ਜੀਪ ਦੀ ਟੱਕਰ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਜੀਪ ਨੇ ਤਿੰਨ ਪਲਟੀਆਂ ਖਾ ਕੇ ਇਸ ਪਾਸੇ ਡਿੱਗ ਗਈ। ਹਾਦਸੇ ਦੌਰਾਨ ਜੀਪ ਦੀ ਲਪੇਟ ’ਚ ਆ ਕੇ ਇਕ ਮੋਟਰਸਾਈਕਲ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ ਜਦੋਂਕਿ ਸਵਪਫ਼ਟ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜੀਪ ਚਾਲਕ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਹ ਕਰਨਾਲ ਤੋਂ ਮੁਰਗੀਆਂ ਲੈ ਕੇ ਹਿਮਾਚਲ ਵਲ ਜਾ ਰਿਹਾ ਸੀ। ਇਸ ਦੌਰਾਨ ਸੜਕ ਦੇ ਵਿਚਕਾਰ ਇਕ ਸਵਿਫ਼ਟ ਖੜ੍ਹੀ ਸੀ ਜੋ ਉਸ ਨੂੰ ਦਿਖਾਈ ਨਹੀਂ ਦਿੱਤੀ ਜਿਸ ਕਾਰਨ ਉਸਦੀ ਟੱਕਰ ਹੋ ਗਈ।