ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਵਿਨੋਦ ਜੈਸਵਾਲ ਨੇ ਸਟੇਂਟ ਬੈਂਕ ਆਫ਼ ਇੰਡੀਆ ਦੇ ਚੰਡੀਗੜ੍ਹ ਰੀਜ਼ਨਲ ਦਫ਼ਤਰ ਦੇ ਮੁੱਖ ਪ੍ਰਬੰਧਕ ਵਜੋਂ ਅਹੁਦਾ ਸਾਂਭ ਲਿਆ ਹੈ। ਚੰਡੀਗੜ੍ਹ ਰੀਜ਼ਨ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ, ਜੰਮੂ ਅਤੇ ਕਸ਼ਮਰ ਅਤੇ ਲਦਾਖ ਦੀਆਂ ਸਾਰੀਆਂ ਬਰਾਂਚਾਂ ਆਉਂਦੀਆਂ ਹਨ। ਇਸ ਵਿੱਚ ਦੋ ਹਜ਼ਾਰ ਤੋਂ ਵੱਧ ਬਰਾਂਚਾ ’ਚ 20 ਹਜ਼ਾਰ ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ। ਜਿਨ੍ਹਾਂ ਵੱਲੋਂ 2.74 ਕਰੋੜ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਬੈਂਕ ਦੇ ਬੁਲਾਰੇ ਨੇ ਦੱਸਿਆ ਕਿ ਵਿਨੋਦ ਜੈਸਵਾਲ ਨੇ 1991 ਵਿੱਚ ਬੈਂਕ ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ ਸੀ, ਜਿਨ੍ਹਾਂ ਦੀ 31 ਸਾਲਾਂ ਦੀਆਂ ਸੇਵਾਵਾਂ ਤੋਂ ਬਾਅਦ ਚੰਡੀਗੜ੍ਹ ਰੀਜ਼ਨਲ ਦਫ਼ਤਰ ਦਾ ਮੁੱਖ ਪ੍ਰਬੰਧਕ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਰੀਜ਼ਨਲ ਦਫ਼ਤਰ ਦਾ ਮੁੱਖ ਪ੍ਰਬੰਧਕ ਵਜੋਂ ਅਨੁਕੂਲ ਭਟਨਾਗਰ ਕੰਮ ਕਰ ਰਹੇ ਸਨ, ਜੋ ਕਿ 30 ਜੂਨ ਨੂੰ ਸੇਵਾ-ਮੁਕਤ ਹੋ ਗਏ।