ਜਗਜੀਤ ਸਿੰਘ ਸਿੰਘ ਸਭਾ ਦੇ ਪ੍ਰਧਾਨ ਨਿਯੁਕਤ
ਚੰਡੀਗੜ੍ਹ: ਇੱਥੋਂ ਦੇ ਰਾਮਦਰਬਾਰ ਫੇਜ਼-1 ’ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਜਨਰਲ ਬਾਡੀ ਦੀ ਮੀਟਿੰਗ ਸਰਪ੍ਰਸਤ ਤੇਜਾ ਸਿੰਘ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਜਗਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਬੀਬੀ ਮਨਜੀਤ ਕੌਰ ਨੂੰ ਮੀਤ ਪ੍ਰਧਾਨ, ਗੁਰਮੇਲ ਸਿੰਘ ਨੂੰ ਜਨਰਲ ਸਕੱਤਰ, ਗੁਰਮੁੱਖ ਸਿੰਘ ਨੂੰ ਸਕੱਤਰ, ਹਰਮੇਲ ਸਿੰਘ ਨੂੰ ਖਜ਼ਾਨਚੀ, ਕਮਲਜੀਤ ਸਿੰਘ ਨੂੰ ਮੈਨੇਜਰ, ਸ਼ੇਰ ਸਿੰਘ ਨੂੰ ਨਿਗਰਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੁਖਬੀਰ ਸਿੰਘ, ਤਰਸੇਮ ਸਿੰਘ, ਕਰਮ ਸਿੰਘ ਫੌਜੀ, ਅਜੀਤ ਸਿੰਘ, ਕਰਮ ਸਿੰਘ ਪਲੰਬਰ ਨੂੰ ਵੱਖ-ਵੱਖ ਅਹੁਦੇ ਦਿੱਤੇ। ਸਭਾ ਦੇ ਸਰਪ੍ਰਸਤ ਤੇਜਾ ਸਿੰਘ ਨੇ ਕਿਹਾ ਕਿ 19 ਸਤੰਬਰ ਨੂੰ ਜਨਰਲ ਬਾਡੀ ਦੀ ਮੀਟਿੰਗ ’ਚ ਅਗਾਮੀ ਪ੍ਰੋਗਰਾਮ ਉਲੀਕੇ ਜਾਣਗੇ। -ਟਨਸ