ਪੰਚਕੂਲਾ: ਭਾਰਤੀ ਸੈਨਾ ਦੇ ਏਐੱਸਸੀ ਸੈਂਟਰ ਕਾਲਜ ਬੰਗਲੌਰ ਵਿੱਚ ਕੌਮੀ ਘੋੜ ਸਵਾਰੀ ਚੈਂਪੀਅਨਸ਼ਿਪ ਕਰਵਾਈ ਗਈ। ਇੰਡੋ-ਤਿੱਬਤੀਅਨ ਬਾਰਡਰ ਪੁਲੀਸ ਫੋਰਸ ਪੰਚਕੂਲਾ ਦੇ ਭਾਨੂ ਡਿਪਟੀ ਫਾਈਟਰ/ਵੈਟ ਡਾ. ਅਮਿਤ ਛੇਤਰੀ ਨੇ ਆਪਣੀ ਟੀਮ ਨਾਲ ਚੈਂਪੀਅਨਸ਼ਿਪ ਵਿੱਚ ਟੀਮ ਅਤੇ ਵਿਅਕਤੀਗਤ ਤੌਰ ’ਤੇ ਛੇ ਤਗ਼ਮੇ ਜਿੱਤੇ। ਡਾ. ਅਮਿਤ ਛੇਤਰੀ, ਹੌਲਦਾਰ ਏਟੀ ਜਸਵਿੰਦਰ ਸਿੰਘ, ਹੌਲਦਾਰ ਏਟੀ ਜਤਿੰਦਰ ਕੁਮਾਰ ਅਤੇ ਕਾਂਸਟੇਬਲ ਏਟੀ ਨਵੀਨ ਅਤੇ ਹੌਲਦਾਰ ਏਟੀ ਸਤਪਾਲ ਦੀ ਟੀਮ ਨੇ ਸੋਨ ਤਗ਼ਮੇ ਹਾਸਲ ਕੀਤੇ। ਟੈਂਟ ਪੈਗਿੰਗ ਈਵੈਂਟ ਵਿੱਚ ਫੋਰਸ ਦੀ ‘ਬੀ’ ਟੀਮ ਹੌਲਦਾਰ ਏਟੀ ਸਤਪਾਲ ਅਤੇ ਹੌਲਦਾਰ ਏਟੀ ਨਿਰਮਲ ਕੁਮਾਰ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। -ਪੱਤਰ ਪ੍ਰੇਰਕ