ਚੰਡੀਗੜ੍ਹ (ਟਨਸ): ਥਾਣਾ ਸੈਕਟਰ 26 ਦੀ ਪੁਲੀਸ ਨੇ ਸੈਕਟਰ 26 ਦੀ ਅਨਾਜ ਮੰਡੀ ਵਿੱਚ ਸੜਕ ਵਿਚਕਾਰ ਰੇਹੜੀਆਂ ਖੜ੍ਹੀਆਂ ਕਰਕੇ ਆਵਾਜਾਈ ’ਚ ਰੁਕਾਵਟ ਪਾਉਣ ’ਤੇ 8 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਰਾਹੁਲ, ਜੁਗੱਲ ਜੈਸਵਾਲ, ਨਰੇਸ਼ ਕੁਮਾਰ, ਸਾਹੁਲ, ਮੁਕੇਸ਼, ਸਾਮਸ਼ੂ, ਨਅਈਮ ਵਾਸੀਆਨ ਬਾਪੂ ਧਾਮ ਕਾਲੋਨੀ ਤੇ ਗੋਪੀ ਵਾਸੀ ਧਨਾਸ ਸ਼ਾਮਲ ਹਨ।