ਸਰਬਜੀਤ ਸਿੰਘ ਭੱਟੀ
ਲਾਲੜੂ, 4 ਜੁਲਾਈ
ਨਗਰ ਕੌਂਸਲ ਲਾਲੜੂ ਵਲੋਂ ਸਿੰਗਲ ਯੂਜ਼ ਪਲਾਸਟਿਕ ਦੇ ਰੋਕ ਨੂੰ ਲੈ ਕੇ ਬਣਾਈ ਗਈ ਟੀਮ ਨੇ ਲਾਲੜੂ ਬਾਜ਼ਾਰ ਵਿੱਚ ਸਥਿਤ ਕੁਝ ਦੁਕਾਨਾਂ ’ਤੇ ਛਾਪੇ ਮਾਰੇ। ਇਸ ਦੌਰਾਨ ਟੀਮ ਨੇ ਚਾਰ ਦੁਕਾਨਦਾਰਾਂ ਦੇ ਚਲਾਨ ਕੱਟੇ। ਇਸ ਮੌਕੇ ਦੁਕਾਨਦਾਰਾਂ ਨੇ ਟੀਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਚਲਦੇ ਟੀਮ ਨੂੰ ਵਾਪਸ ਮੁੜਨਾ ਪਿਆ। ਸੈਨੇਟਰੀ ਇੰਸਪੈਕਟਰ ਜੰਗ ਬਹਾਦਰ ਅਤੇ ਸੰਜੀਵ ਗੋਇਲ ਦੀ ਅਗਵਾਈ ਹੇਠ ਟੀਮ ਨੇ ਲਾਲੜੂ ਮੰਡੀ ’ਚ ਇਹ ਕਾਰਵਾਈ ਆਰੰਭੀ ਸੀ ਕਿ ਚਲਾਨ ਕੱਟੇ ਜਾਣ ਦੀ ਖ਼ਬਰ ਪੁੂਰੇ ਬਾਜ਼ਾਰ ਵਿੱਚ ਫੈਲ ਗਈ, ਜਿਸ ਦੇ ਚਲਦੇ ਕੁਝ ਲੀਡਰ-ਕਮ-ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਚਲਦੇ ਚਲਾਨ ਕੱਟ ਰਹੀ ਟੀਮ ਨੂੰ ਵਿਰੋਧ ਦੇ ਕਾਰਨ ਵਾਪਸ ਆਉਣਾ ਪਿਆ।