ਚੰਡੀਗੜ੍ਹ: ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਬਿਨਾਂ ਵਰਦੀ ਤੋਂ ਆਟੋ ਰਿਕਸ਼ਾ ਚਲਾਉਣ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਪੁਲੀਸ ਨੇ ਟ੍ਰਿਬਿਊਨ ਚੌਕ ਵਿੱਚ ਨਾਕਾਬੰਦੀ ਕੀਤੀ ਅਤੇ ਆਟੋ ਚਾਲਕਾਂ ਨੂੰ ਰੋਕ ਕੇ ਕਾਗਜ਼ਾਤ ਚੈੱਕ ਕੀਤੇ। ਟਰੈਫ਼ਿਕ ਪੁਲੀਸ ਨੇ ਬਿਨਾਂ ਵਰਦੀ ਤੋਂ ਆਟੋ ਰਿਕਸ਼ਾ ਚਲਾਉਣ ਵਾਲੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਤਿੰਨ ਜਣਿਆਂ ਦੇ ਚਲਾਨ ਕੀਤੇ ਅਤੇ ਤਿੰਨ ਦੇ ਆਟੋ ਰਿਕਸ਼ਾ ਜ਼ਬਤ ਕੀਤੇ ਹਨ। ਟਰੈਫ਼ਿਕ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਸ਼ਹਿਰ ਵਿੱਚ ਆਟੋ ਰਿਕਸ਼ਾ ਚਾਲਕਾਂ ਨੂੰ ਵਰਦੀ ਪਾਉਣ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਦੇ ਬਾਵਜੂਦ ਕੁਝ ਆਟੋ ਰਿਕਸ਼ਾ ਚਾਲਕ ਬਿਨਾਂ ਵਰਦੀ ਤੋਂ ਵਾਹਨ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਬਿਨਾਂ ਵਰਦੀ ਤੋਂ ਆਟੋ ਰਿਕਸ਼ਾ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਟ੍ਰਿਬਿਊਨ ਨਿਊਜ਼ ਸਰਵਿਸ