ਚੰਡੀਗੜ੍ਹ (ਟਨਸ): ਗੋਇਥੇ ਜ਼ੈਨਥਮ ਚੰਡੀਗੜ੍ਹ ਦੇ ਮੁਖੀ ਸੁਰਿੰਦਰ ਮਾਕਨ ਨੂੰ ਆਸਟਰੀਆ ਦੇ ਵੀਆਨਾ ਵਿਚ ਹੋਣ ਵਾਲੀ ਕੌਮਾਂਤਰੀ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਇਹ ਕਾਨਫਰੰਸ 15 ਤੋਂ 20 ਅਗਸਤ ਦਰਮਿਆਨ ਵੀਆਨਾ ਵਿਚ ਹੋਵੇਗੀ, ਜਿਸ ਵਿਚ ਜਰਮਨ ਭਾਸ਼ਾ ਨਾਲ ਸਬੰਧਤ ਸਮਾਗਮ ਹੋਣਗੇ। ਸੁਰਿੰਦਰ ਮਾਕਨ ਵਲੋਂ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਦੇਸ਼ ਵਿਦੇਸ਼ ਦੇ ਜਰਮਨ ਪੜ੍ਹਾਉਣ ਵਾਲੇ ਅਧਿਆਪਕ ਨਵੀਨਤਮ ਤਕਨੀਕਾਂ ਨਾਲ ਪੜ੍ਹਾਉਣ ਸਬੰਧੀ ਵਿਚਾਰ ਪੇਸ਼ ਕਰਨਗੇ ਤੇ ਆਪਣੇ ਤਜਰਬੇ ਸਾਂਝੇ ਕਰਨਗੇ।